ਪੰਨਾ:ਗੁਰਮਤ ਪਰਮਾਣ.pdf/60

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬) ੫, ਭਉਜਲ ਬਿਖਮ ਅਸਗਾਹ ਗੁਰ ਬੋਹਿਥੈ ਤਾਰਿਅਮ ! ਨਾਨਕ ਪੂਰ ਕਰੰਮ ਸਤਿਗੁਰ ਚਰਣੀ ਗਿਆ। (ਜੈਤਸਰੀ ਕੀ ਵਾਰ ਮ: ੫) ਹੋਕੋ ਪਾਧਰੁ ਹੇਕੁ ਦਰੁ ਗੁਰ ਪਉੜੀ ਨਿਜ ਥਾਨੁ ॥

ਰੁੜਉ ਠਾਕੁਰੁ ਨਾਨਕਾ ਸਭਿ ਸੁਖ ਸਾਚਉ ਨਾਮ !

(ਮਲਾਰ ਕੀ ਵਾਰ ਮ: ੧) ਭਾਈ ਰੇ

ਗੁਰੁ ਬਿਨੁ ਗਿਆਨੁ ਨ ਹੋਇ ॥
ਪੂਛਹੁ ਮੈ ਨਾਰਦੈ ਬੇਦ ਬਿਆਸੈ ਕੋਇ ॥

(ਸੀ ਰਾਗ ਮ: ੧) ਗੁਰ ਬਿਨੁ ਘੋਰ ਅੰਧਾਰੁ ਗੁਰੁ ਬਿਨੁ ਸਮਝ ਨ ਆਵੈ ਗੁਰ ਬਿਨੁ ਸੁਰਤ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾ (ਸਵਯੇ ਮ: ੪). ਕਹਤੁ ਨਾਨਕ ਇਹ ਜੀਉ ਕਰਮ ਬੰਧੁ ਹੋਈ । ਬਿਨੁ ਸਤਿਗੁਰੁ ਭੇਟੇ ਮੁਕਤਿ ਨ ਹੋਈ । (ਭੈਰਉ ਮ: ੩} ੧o. ਵਾਚਹਿ ਪੁਸਤਕ ਵੇਦ ਪੁਰਾਨਾ । ਇਕ ਬਹਿ' ਸੁਨਹਿ ਸੁਨਾਵਹਿ ਕਾਨਾ ॥

ਅਜਗਰ ਕਪਟੁ ਕਹਹੁ ਕਿਉ ਖੁਲੈ । 

ਬਿਨੁ ਸਤਿਗੁਰ ਤਤੁ ਨ ਪਾਇਆ ॥

ਕਰਹਿ ਬਿਭੂਤਿ ਲਗਾਵਹਿ ਭਸਮੈ ।
ਅੰਤਰਿ ਕ੍ਰੋਧੁ ਚੰਡਾਲੁ ਸੁ ਹਉਮੈ ।