ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੫)

੬.ਗੁਰੂ ਜਿਨਾ ਕਾ ਅੰਧੁਲਾ
ਸਿਖ ਭੀ ਅੰਧੇ ਕਰਮ ਕਰੇਨਿ।
ਓਹਿ ਭਾਣੈ ਚਲਨਿ ਆਪਣੈ
ਨਿਤ ਝੂਠੋ ਝੂਠੁ ਬੋਲੇਨਿ।
ਕੂੜੁ ਕੁਸਤੁ ਕਮਾਵੰਦੇ ਪਰ ਨਿੰਦਾ ਸਦਾ ਕਰੇਨਿ।
ਉਇ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ।

(ਰਾਮਕਲੀ ਕੀ ਵਾਰ ਸਲੋਕ ਮਃ ੩)


੭.ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ।
ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜ ਪਾਇ।
ਅੰਧੇ ਏਹਿ ਨ ਆਖੀਅਨਿ ਜਿਨਿ ਮੁਖਿ ਲੋਇਣ ਨਾਹਿ।
ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ।

(ਸਲੋਕ ਮ: ੨ ਵਾਰ ਰਾਮਕਲੀ)


੮.ਕੇਤੇ ਮਾਤ ਪਿਤਾ ਸੁਤ ਧੀਆ ਕੇਤੇ ਗੁਰ ਚੇਲੇ ਫੁਨਿ ਹੂਆ।
ਕਾਚੇ ਗੁਰ ਤੇ ਮੁਕਤਿ ਨ ਹੂਆ।

(ਸਿਧ ਗੋਸਟ ਰਾਮਕਲੀ ਮ: ੧)


੯.ਅੰਧੇ ਗੁਰੂ ਤੇ ਭਰਮੁ ਨ ਜਾਈ।
ਮੂਲੁ ਛੋਡਿ ਲਾਗੇ ਦੂਜੇ ਭਾਈ
ਬਿਖੁ ਕਾ ਮਾਤਾ ਬਿਖੁ ਮਾਹਿ ਸਮਾਹੀ।

(ਗਉੜੀ ਮਃ ੩)


੧੦.ਬੋਲ ਮੁਰਦਾਰੁ ਖਾਇ।
ਅਵਰੀ ਨੋ ਸਮਝਾਵਣਿ ਜਾਇ।
ਮੁਠਾ ਆਪਿ ਮੁਹਾਏ ਸਾਥੈ।