ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੭)

ਦੂਖ ਦਰਦੁ ਸਭੁ ਤਾਕਾ ਨਸੈ।

(ਪ੍ਰਭਾਤੀ ਮ: ੫)


੩.ਸਤਿਗੁਰ ਕੀ ਬਾਣੀ ਸਤਿ ਸਤਿ ਕਰ ਜਾਣਹੁ
ਗੁਰ ਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ।
ਗੁਰ ਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ
ਗੁਰ ਕਾ ਜੈਕਾਰੁ ਸੰਸਾਰਿ ਸਭਤੁ ਕਰਾਏ।

(ਗਉੜੀ ਕੀ ਵਾਰ ਮਃ ੪)


੪.ਸਤਿਗੁਰ ਕੀ ਬਾਣੀ ਸਤਿ ਸਰੂਪ ਹੈ ਗੁਰਬਾਣੀ ਬਣੀਐ।
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ
ਸੇ ਕੂੜਿਆਰ ਕੂੜੈ ਝੜਿ ਪੜੀਐ।

(ਗਉੜੀ ਕੀ ਵਾਰ ਮ: ੪)


੫.ਸਤਿਗੁਰੂ ਅੰਮ੍ਰਿਤ ਬਿਖੁ ਹੈ ਅੰਮ੍ਰਿਤ ਰਸਿ ਫਲਿਆ।
ਜਿਸੁ ਪ੍ਰਾਪਤਿ ਸੋ ਲਹੈ ਗੁਰ ਸਬਦੀ ਮਿਲਿਆ।

(ਸਾਰੰਗ ਕੀ ਵਾਰ ਮਃ ੪)


੬. ਪ੍ਰਭ ਬੇਅੰਤ ਗੁਰਮਤਿ ਕੋ ਪਾਵਹਿ
ਗੁਰਕੈ ਸਬਦਿ ਮਨੁ ਕਉ ਸਮਝਾਵਹਿ।
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ
ਇਉ ਆਤਮ ਰਾਮੈ ਲੀਨਾ ਹੇ।

(ਮਾਰੂ ਸੋਲਹੇ ਮ: ੧)


੭.ਗੁਰ ਪੂਰੇ ਕੀ ਬਾਣੀ। ਪਾਰਬ੍ਰਹਮ ਮਨਿ ਭਾਣੀ।
ਨਾਨਕ ਦਾਸਿ ਵਖਾਣੀ। ਨਿਰਮਲ ਅਕਥ ਕਹਾਣੀ।

(ਸੋਰਠ ਮ: ੩)