ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੬੯)
ਜੈਸੇ ਬਨ ਵਿਖੈ ਮਲਿਆਗਰ ਸੋਧਾ ਕਪੂਰ
ਸੋਧ ਕੇ ਸੁਬਾਸੀ ਸੁਬਾਸੈ ਬਿਹਸਾਵਈ॥
ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ
ਕੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ।
(ਵਾਰਾਂ ਭਾਈ ਗੁਰਦਾਸ ਜੀ)
੧੩.ਗੁਰ ਮੂਰਤਿ ਗੁਰ ਸ਼ਬਦ ਹੈ
ਸਾਧ ਸੰਗਤ ਵਿਚ ਪ੍ਰਗਟੀ ਆਯਾ।
ਪੈਰੀ ਪਾਇ ਸਭ ਜਗਤ ਤਰਾਯਾ।
(ਵਾਰਾਂ ਭਾਈ ਗੁਰਦਾਸ ਜੀ)
ਗੁਰਬਾਣੀ ਗਾਵਹੁ ਭਾਈ
ਓਹ ਸਫਲ ਸਦਾ ਸੁਖਦਾਈ
੧.ਧੁਰ ਕੀ ਬਾਣੀ ਆਈ।
ਤਿਨ ਸਗਲੀ ਚਿੰਤ ਮਿਟਾਈ
ਦਇਆਲ ਪੁਰਖ ਮਿਹਰਵਾਨਾ!
ਹਰਿ ਨਾਨਕ ਸਾਚੁ ਵਖਾਨਾ।
(ਸੋਰਠ ਮ: ੫)
੨.ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ।
ਜਿਨ ਪੀਤੀ ਤਿਸੁ ਮੋਖ ਦੁਆਰ।
(ਮਲਾਰ ਮ: ੧)