ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੪)

(ਨਾਮ)


ਭੈ ਨਾਸਨ ਦੁਰਮਤ ਹਰਨ ਕਲਿਮੈ ਹਰਿ ਨਾਮ॥

੧.ਖੂਬ ਖੂਬ ਖੂਬ ਖੂਬ ਖੂਬੁ ਤੇਰੋ ਨਾਮੁ।
ਝੂਠੁ ਝੂਠੁ ਝੂਠੁ ਝੂਠੁ ਦੁਨੀ ਗੁਮਾਨ॥੧॥ ਰਹਾਉ॥
ਨਗਜ ਤੇਰੇ ਬੰਦੇ ਦੀਦਾਰੁ ਅਪਾਰੁ॥
ਨਾਮ ਬਿਨਾ ਸਭ ਦੁਨੀਆਂ ਛਾਰੁ।

(ਭੈਰਉ ਮ: ੫)


੨.ਅੰਮ੍ਰਿਤ ਨਾਮੁ ਨਿਰਮੋਲਕ ਹੀਰਾ
ਗੁਰਿ ਦੀਨੋ ਮੰਤਾਨੀ।
ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ
ਪੂਰਨ ਹੋਇ ਤ੍ਰਿਪਤਾਨੀ।

(ਧਨਾਸਰੀ ਮ: ੫)


੩.ਭੈ ਨਾਸਨ ਦੁਰਮਤਿ ਹਰਨ ਕਲਿ ਮੈ ਹਰਿਕੋ ਨਾਮ।
ਨਿਸ ਦਿਨਿ ਜੋ ਨਾਨਕ ਭਜੈ ਸਫਲੁ ਹੋਇ ਤਿਹ ਕਾਮ।

(ਸਲੋਕ ਮਃ ੯)


੪.ਇਸੁ ਜੁਗ ਮਹਿ ਸੋਭਾ ਨਾਮ ਕੀ
ਬਿਨੁ ਨਾਵੈ ਸੋਭ ਨ ਹੋਇ।
ਇਹ ਮਾਇਆ ਕੀ ਸੋਭਾ ਚਾਰਿ ਦਿਹਾੜੈ
ਜਾਦੀ ਬਿਲਮੁ ਨ ਹੋਇ।

(ਆਸਾ ਮ: ੩)