ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੭੬)
੧੦.ਅੰਮ੍ਰਿਤੁ ਨਾਮੁ ਤੁਮਾਰਾ ਠਾਕਰੁ
ਇਹੁ ਮਹਾ ਰਸੁ ਜਨਹਿ ਪੀਓ।
ਜਨਮ ਜਨਮ ਚੂਕੈ ਭੈ ਭਾਰੇ
ਦੁਰਤੁ ਬਿਨਾਸਿਓ ਭਰਮੁ ਬੀਓ।
(ਆਸਾ ਮ: ੫)
੧੧.ਸਿਮ੍ਰਿਤਿ ਬੇਦ ਪੁਰਾਣ ਪੁਕਾਰਨ ਪੋਥੀਆ।
ਨਾਮ ਬਿਨਾ ਸਭਿ ਕੂੜੁ ਗਾਲੀ ਹੋਛੀਆ।
(ਸੂਹੀ ਮ: ੫)
੧੨.ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੈ ਸਰਬ ਢੰਢੋਲਿ।
ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ।
(ਗਉੜੀ ਸੁਖਮਨੀ ਮ: ੫)
੧੩.ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾ ਚਾਰ।
ਤੀਨੋ ਜੁਗ ਤੀਨੌ ਦਿੜੈ ਕਲਿ ਕੇਵਲ ਨਾਮ ਅਧਾਰ।
(ਗਉੜੀ ਰਵਿਦਾਸ ਜੀ)
੧੪.ਜਗਨ ਹੋਮ ਪੁੰਨ ਤਪ ਪੂਜਾ
ਦੇਹ ਦੁਖੀ ਨਿਤ ਦੂਖ ਸਹੈ।
ਰਾਮ ਨਾਮ ਬਿਨੁ ਮੁਕਤਿ ਨ ਪਾਵਸਿ
ਮੁਕਤਿ ਨਾਮਿ ਗੁਰਮੁਖਿ ਲਹੈ।
(ਭੈਰਉ ਮ: ੧)
੧੫.ਅਬ ਕਲੂ ਆਇਓ ਰੇ ਇਕੁ ਨਾਮੁ ਬੋਵਹੁ ਬੋਵਹੁ।
ਅਨ ਰੂਤਿ ਨਾਹੀ ਨਾਹੀ ਮਤੁ ਭਰਮਿ ਭੂਲਹੁ ਭੂਲਹੁ।
(ਬਸੰਤ ਮ: ੫)