ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੮੭)
੯.ਰਵਿਦਾਸੁ ਚਮਾਰੁ ਉਸਤਤਿ ਕਰੇ
ਹਰਿ ਕੀਰਤਿ ਨਿਮਖ ਇਕ ਗਾਇ।
ਪਤਿਤ ਜਾਤਿ ਉਤਮੁ ਭਇਆ
ਚਾਰਿ ਵਰਨ ਪਏ ਪਗਿ ਆਇ।
ਨਾਮ ਦੇਅ ਪ੍ਰੀਤਿ ਲਗੀ ਹਰਿ ਸੇਤੀ
ਲੋਕ ਛੀਪਾ ਕਹੈ ਬੁਲਾਇ॥
ਖਤ੍ਰੀ ਬ੍ਰਾਹਮਨ ਪਿਠਿ ਦੇ ਛੋਡੇ
ਹਰਿ ਨਾਮੁ ਦੇਉ ਲੀਆ ਮੁਖਿ ਲਾਇ।
੧੦.ਹਰਿ ਹਰਿ ਕਰਤ ਪੂਤਨਾ ਭਰੀ।
ਬਾਲ ਘਾਤਨੀ ਕਪਟਹਿ ਭਰੀ।
ਸਿਮਰਨ ਦ੍ਰੋਪਦ ਸੁਤ ਉਧਰੀ ।
ਗਊਤਮ ਸਤੀ ਸਿਲਾ ਨਿਸਤਰੀ
ਕੇਸੀ ਕੰਸ ਮਥਨੁ ਜਿਨਿ ਕੀਆ।
ਜੀਅ ਦਾਨ ਕਾਲੀ ਕਉ ਦੀਆ !
ਪ੍ਰਣਵੈ ਨਾਮਾ ਐਸੇ ਹਰੀ।
ਜਾਸੁ ਜਪਤ ਭੈ ਅਪਦਾ ਟਰੀ
(ਗੌਂਡ ਨਾਮਦੇਵ ਜੀ ਕੀ)
੧੧.ਵਾਹੁ ਵਾਹੁ ਗੁਰ ਸਿਖ ਨਿਤ ਸਭ ਕਰਹੁ
ਗੁਰ ਪੂਰੇ ਵਾਹੁ ਭਾਵੈ।
ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ
ਤਿਸੁ ਜਮ ਕੰਕਰੁ ਨੇੜਿ ਨ ਆਵੈ।
(ਗੂਜਰੀ ਕੀ ਵਾਰ ਮ: ੩)