ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਰਫਰੋਸ਼ਾਂ ਨੂੰ ਕਿਤਾਬਾਂ ਦੱਸ ਰਹੀਆਂ ਸਿਰ ਫਿਰੇ।
ਵਕਤ ਜੇ ਸਭ ਜਾਣਦਾ ਹੈ, ਚੁੱਪ ਕਿਉਂ, ਕਿਸ ਤੋਂ ਡਰੇ।

ਸਿੱਖ ਸੀ, ਮੁਸਲਿਮ ਜਾਂ ਹਿੰਦੂ, ਸੂਰਮਾ ਇਹ ਕੌਣ ਸੀ,
ਬੌਣਿਆਂ ਦੀ ਗੁਫ਼ਤਗੂ ਵਿਚ ਹੋਣ ਏਹੀ ਤਬਸਰੇ।

ਕੱਚੇ ਘਰ ਤੇ ਕੋਠਿਆਂ ਵਿਚ ਤਾਣ ਨਾਲੇ ਮਾਣ ਸੀ,
ਇੱਟ ਪੱਥਰ ਦੇ ਮਕਾਨੀਂ, ਕਿਉਂ ਨੇ ਰਿਸ਼ਤੇ ਜਰਜਰੇ।

ਤੜਫ਼ਦੀ ਬੇਜ਼ਾਰ ਹੈ, ਜਿੰਨ੍ਹਾਂ ਦੇ ਹੱਥੋਂ ਜ਼ਿੰਦਗੀ,
ਵੇਖ ਕੀਕੂੰ ਹੱਸ ਰਹੇ ਨੇ, ਰਾਜ ਭਵਨੀਂ ਮਸਖ਼ਰੇ।

ਇੱਕ ਵੀ ਪੁਸਤਕ ਦੇ ਪੰਨੇ ਨਾ ਕਿਸੇ ਤਰਤੀਬ ਵਿਚ,
ਕਰ ਰਹੇ ਗੁਮਰਾਹ ਅਸਾਨੂੰ, ਤਾਹੀਉਂ ਸਾਰੇ ਤਤਕਰੇ।

ਆਖ਼ਰੀ ਮੰਜ਼ਿਲ ਦੇ ਤੀਕਰ ਫ਼ੈਲ ਗਈ ਹੈ ਅਮਰ ਵੇਲ,
ਏਸ ਦੇ ਚੱਟੇ ਕਦੇ ਨਾ ਬਿਰਖ ਵੀ ਹੁੰਦੇ ਹਰੇ।

ਫ਼ੈਲਿਆ ਕੁੱਲ ਧਰਤ ਉੱਤੇ ਕਤਲਗਾਹਾਂ ਦਾ ਨਿਜ਼ਾਮ,
ਜ਼ਿੰਦਗੀ ਚਾਹੇ ਤਾਂ ਕਿੱਦਾਂ, ਕਦਮ ਕਿਹੜੀ ਥਾਂ ਧਰੇ।

*

ਗੁਲਨਾਰ- 41