ਸਮੱਗਰੀ 'ਤੇ ਜਾਓ

ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਰੰਜਰ (ਆਪਣੇ ਆਪ ’ਚ) ਗਲਤੀ ਹੋ ਗਈ ਮੈਥੋਂ, ਮੈਨੂੰ ਬਰਦਾਸ਼ਤ ਕਰਨਾ ਚਾਹੀਦਾ ਸੀ ਥੋੜਾ। ਪਰ ਉਹ ਇੰਨਾ ਜਿੱਦੀ ਕਿਉਂ ਐ । ਮੈਂ ਉਸਨੂੰ ਖਿਝਾਉਣਾ ਨਹੀਂ ਸੀ ਚਾਹੁੰਦਾ। (ਬਾਕੀਆਂ ਵੱਲ ਨੂੰ) ਉਹ ਹਮੇਸ਼ਾ ਬਸ ਚਕਾਚੌਂਧ ਕਰਨ ਦੇ ਚੱਕਰ ਵਿੱਚ ਰਹਿੰਦਾ! ਜਦੋਂ ਦੇਖ ਗਿਆਨ ਦਾ ਰੋਹਬ ਝਾੜਦਾ ਰਹਿੰਦਾ। ਕਦੇ ਮੰਨੇਗਾ ਨਹੀਂ ਕਿ ਉਹ ਵੀ ਗਲਤ ਹੋ ਸਕਦਾ ਹੈ। ਬਜ਼ੁਰਗ (ਬੇਰੰਜਰ ਨੂੰ) ਕੋਈ ਸਬੂਤ ਹੈ ਤੁਹਾਡੇ ਕੋਲ ? ਬੇਰੰਜਰ ਕਾਹਦਾ ਸਬੂਤ ? ਬਜ਼ੁਰਗ ਉਹੀ ਜੋ ਤੁਸੀਂ ਹੁਣੇ ... ਕਿਹਾ.. ਜਿਸਤੋਂ ਸਾਰਾ ਰੌਲਾ ਪਿਆ , ਹੱਥੋਪਾਈ ਹੋ ਗਈ ਤੁਹਾਡੀ, ਤੁਹਾਡੇ ਮਿੱਤਰ ਨਾਲ। ਦੁਕਾਨਦਾਰ (ਬੇਰੰਜਰ ਨੂੰ) ਹਾਂ, ਕੋਈ ਸਬੂਤ ਹੈ ਤੁਹਾਡੇ ਕੋਲ ? ਬਜ਼ੁਰਗ ਤੁਹਾਨੂੰ ਕਿਵੇਂ ਪਤਾ ਕਿ ਦੋਹਾਂ 'ਚੋਂ ਇੱਕ ਗੈਂਡੇ ਦੇ ਇੱਕ ਸਿੰਗ ਸੀ ਤੇ ਦੂਜੇ ਦੋ ਦੋ ? ਤੇ ਕਿਸੇ ਦੇ ਇੱਕ ਸੀ ਤੇ ਕਿਸ ਦੇ ਦੇ ? ਮਾਲਕਣ ਉਹਨੂੰ ਸਾਥੋਂ ਵੱਧ ਕੁਝ ਪਤਾ ਨਹੀਂ । ਬਰੰਜਰ ਪਹਿਲੀ ਗੱਲ ਤਾਂ ਇਹੋ ਪੱਕਾ ਨਹੀਂ ਕਿ ਉਹ ਦੇ ਹੀ ਸਨ। ਮੈਨੂੰ ਤਾਂ ਲਗਦੈ ਇੱਕੋ ਹੀ ਸੀ। ਕੋਫ਼ੋ-ਵਾਲਾ ਚਲੋ ਮੰਨ ਲੈਂਦੇ ਹਾਂ ਕਿ ਦੋ ਸੀ। ਤਾਂ ਕੀ ਇੱਕ ਸਿੰਗ ਵਾਲਾ ਹੀ ਏਸ਼ਿਆਈ ਹੈ ? ਬਜ਼ੁਰਗ ਨਾ। ਮੇਰੇ ਖ਼ਿਆਲ ’ਚ ਅਫ਼ਰੀਕਾ ਵਾਲੇ ਦੇ ਦੋ ਸਿੰਗ ਸੀ । ਕੈਫ਼ੇ-ਵਾਲਾ ਦੋ ਬਿੰਗ ਕਿਸਦੇ ਹੁੰਦੇ ? ਦੁਕਾਨਦਾਰ ਅਫ਼ਰੀਕਾ ਵਾਲੇ ਦੇ ਤਾਂ ਉੱਕਾ ਹੀ ਨਹੀਂ। ਮਾਲਕਣ ਇੰਨਾ ਸੌਖਾ ਨਹੀਂ ਫ਼ੈਸਲਾ ਕਰਨਾ। ਬਜ਼ੁਰਗ : ਪਰ ਮਸਲੇ ਦਾ... ਹੱਲ ਤਾਂ ਹੋਣਾ ਚਾਹੀਦਾ ਹੈ ਨਾ। (ਦਖ਼ਲ ਦੇਣ ਦੇ ਮੂਡ ’ਚ) ਸੁਣੋ-ਸੁਣੇ , ਗੁਸਤਾਖ਼ੀ ਮੁਆਫ਼ ਟੋਕ ਰਿਹਾਂ ਮੈਂ ਤੁਹਾਨੂੰ। ਪਰ ਸਵਾਲ ਇਹ ਨਹੀਂ ਹੈ । ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਕਿ ... ਘਰੇਲੂ -ਔਰਤ : ਹੰਝੂ ਪੂੰਝਦੇ ਹੋਏ) ਇਹ ਤਰਕ-ਸ਼ਾਸਤਰੀ ਨੇ। ਕੌਫ਼-ਵਾਲਾ ਓਹ! ਸੱਚ, ਤਰਕ-ਸ਼ਾਸਤਰੀ ? ਬਜ਼ੁਰਗ ਤਰਕ-ਸ਼ਾਸਤਰੀ ਨੂੰ ਬੇਰੰਜਰ ਨਾਲ ਮਿਲਾਂਦੇ ਹੋਏ) ਮੇਰੇ ਮਿੱਤਰ , ਤਰਕ-ਸ਼ਾਸਤਰੀ ਬਹੁਤ ਖ਼ੁਸ਼ੀ ਹੋਈ ਮਿਲ ਕੇ। ਤਰਕ-ਸ਼ਾਸਤਰੀ : (ਕਾਰਡ ਕੱਢਦਾ ਹੈ। ਪੇਸ਼ੇਵਰ ਤਰਕ-ਸ਼ਾਸਤਰੀ: ਇਹ ਮੇਰਾ ਕਾਰਡ ਬਰੰਜਰ ਬੜੇ ਮਾਣ ਵਾਲੀ ਗੱਲ ਹੈ ਜੀ.. ਦੁਕਾਨਦਾਰ ਸਾਡੇ ਸਾਰਿਆਂ ਲਈ ਹੀ ਮਾਣ ਵਾਲੀ ਗੱਲ ਹੈ ਇਹ ਤਾਂ.. 40 i ਰੈੱਡ ਬੋਰੰਜਰ