ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/65

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਰੰਜਰ ਯੂਡਾਰਡ ਬੋਟਾਰਡ ਬੇਰੰਜਰ ਯੂਡਾਰਡ ਪੈਪਿਲੋਂ ਬਟਾਰਡ ਡੋਜ਼ੀ ਬੋਟਾਰਡ ਕਾਹਦੇ ਲਈ ? ਕਿਉਂ ਤੇ ਕਾਹਦੇ ਲਈ ਇਹ ਸਭ ਹੋ ਰਿਹੈ, ਇਹ ਜਾਣਨ ਲਈ ਮੈਂ ਹਰ ਖ਼ਿਦਮਤ ਲਈ ਤਿਆਰ ਹਾਂ। (ਉਸੇ ਫੁਕਰੇ ਅੰਦਾਜ਼ 'ਚ) ਤੇ ਮੈਨੂੰ ਉਨ੍ਹਾਂ ਦਾ ਵੀ ਪਤਾ ਹੈ ਜੋ ਇਸਦੇ ਪਿੱਛੇ ਨੇ। ਗੱਦਾਰਾਂ ਦੇ ਨਾਂ... ਮੈਂ ਜਾਣਦਾਂ। ਮੈਨੂੰ ਬੇਵਕੂਫ਼ ਨਹੀਂ ਬਣਾ ਸਕਦੋ ਤੁਸੀਂ ! ਇਸ ਸਾਜਸ਼ ਦਾ ਮਤਲਬ ਕੀ ਹੈ ਤੇ ਮਕਸਦ ਕੀ, ਮੈਂ ਸਭ ਕੁਝ ਉਘਾੜ ਕੇ ਰੱਖਾਂਗਾ ਤੁਹਾਡੇ ਸਾਹਮਣੇ। ਨੰਗਾ ਕਰਾਂਗਾ ਸਭ ਮੁਜਰਮਾਂ ਨੂੰ ! ਪਰ ਕੌਣ ਹੈ ਜੋ ਇਹ ਸਭ ਚਾਹੁੰਦੈ .. (ਬੋਵਾਰਡ ਨੂੰ) ਤੁਸੀਂ ਮੁੱਦੇ ਤੋਂ ਭੱਜ ਰਹੇ ਹੈ। ਹਾਂ, ਸਾਨੂੰ ਲੁਕਾਅ ਕਾਹਦਾ..! ਕੀ,.. ਭੱਜ ਰਿਹਾਂ ? ਮੈਂ... ? ਹੁਣੇ ਤੁਸੀਂ ਸਾਡੇ 'ਤੇ ਇਲਜ਼ਾਮ ਲਾ ਰਹੇ ਸੀ ਕਿ ਅਸੀਂ ਸਾਰੋ ਵਹਿਮ ਦੇ ਸ਼ਿਕਾਰ ਹਾਂ। ਹੁਣੇ, ਹਾਂ। ਤੇ ਹੁਣ ਇਹ ਵਹਿਮ ਭੜਕਾਹਟ ਬਣ ਗਿਆ ਹੈ। ਤੋਂ ਇਸ ਤਬਦੀਲੀ ਦਾ ਤੁਹਾਨੂੰ ਕਿਵੇਂ ਪਤਾ ਲੱਗਾ ? ਜਨਾਬ, ਇਹ ਤਾਂ ਸਭ ਖੁੱਲੀ ਖੇਡ ਹੈ। ਕੋਈ ਵੀ ਜਣਾ-ਖਣਾ ਇਸ ਬਾਰੇ ਦਸ ਸਕਦਾ, ਕੋਈ ਰਹੱਸ ਨਹੀਂ। ਸਿਰਫ਼ ਦੋਗਲੇ ਲੋਕ ਇਹ ਦਿਖਾਵਾ ਕਰ ਸਕਦੇ ਨੇ ਕਿ ਉਨ੍ਹਾਂ ਨੂੰ ਤਾਂ ਕੁਝ ਪਤਾ ਈ ਨਹੀਂ। (ਫਾਇਰ-ਬ੍ਰਿਡ ਦਾ ਹਾਰਨ ਸੁਣਦਾ ਹੈ : ਖਿੜਕੀ ਦੇ ਹੋਠਾਂ ਆ ਕੇ ਬਰੇਕਾਂ ਲੱਗਦੀਆਂ ਹਨ) ਫਾਇਰ-ਬਿਗੇਡ ਵਾਲੇ ਆ ਗਏ ! ਕੋਈ ਵੱਡੀ ਫੇਰਬਦਲ ਹੋਣ ਵਾਲੀ ਹੈ; ਪਰ ਇੰਨੀ ਆਸਾਨੀ ਨਾਲ ਬੱਚ ਕੇ ਨਹੀਂ ਨਿਕਲ ਸਕਦੇ ਉਹ। ਕੋਈ ਮਤਲਬ ਨਹੀਂ ਇਸ ਸਭ ਦਾ। ਗੈਂਡੇ ਮੌਜੂਦ ਨੇ, ਸਾਹਮਣੇ ... ਤੇ ਬਸ । ਬਸ ਇੰਨੀ ਓ ਗੱਲ ਹੈ। (ਖਿੜਕੀ ‘ਚੋਂ ਹੇਠਾਂ ਦੇਖਦੀ ਹੋਈ) ਏਧਰ ! ਏਧਰ ! (ਹੋਠਾਂ ਤੋਂ ਇੱਕ ਸ਼ੋਰ ਉੱਭਰਦਾ ਹੈ। ਇੰਜਣ ਦੀਆਂ ਅਵਾਜ਼ਾਂ ਯੂਡਾਰਡ ਬੋਟਾਰਡ ਡੋਜ਼ੀ ਬੋਰਡ ਡਯੂਡਾਰਡ ਡੋਜ਼ੀ ਫਾਇਰ-ਗ੍ਰੇਡ ਵਾਲੇ ਦੀ ਅਵਾਜ਼ : ਪੌੜੀ ਲਿਆਓ , ਏਧਰ ! ਬਟਾਰਡ ਪੈਪਿਲੋਂ (ਡਯੂਡਾਰਡ ਨੂੰ) ਜੋ ਵੀ ਹੋ ਰਿਹਾ.. ਸਭ ਕੁਝ ਦੀ ਚਾਬੀ ਹੈ ਮੇਰੇ ਕੋਲ, ਗਲਤੀ ਦੀ ਗੁੰਜਾਇਸ਼ ਹੀ ਕੋਈ ਨਹੀਂ ! ਸ਼ਾਮ ਨੂੰ ਤੁਹਾਨੂੰ ਸਾਰਿਆਂ ਨੂੰ ਆਫ਼ਿਸ ਆਉਣਾ ਪਵੇਗਾ। (ਖਿੜਕੀ 'ਚੋਂ ਇੱਕ ਪੌੜੀ ਦਿਖਾਈ ਦਿੰਦੀ ਹੈ। 63 / ਗੈਂਡੇ