ਪੰਨਾ:ਗ੍ਰਹਿਸਤ ਦੀ ਬੇੜੀ.pdf/144

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਸਾਡੀਆਂ ਮਾਨਸਿਕ ਇੱਛਾ ਦੱਬਦੀਆਂ ਹਨ, ਪਾਪਾਂ ਤੋਂ ਬਚਦੇ ਹਾਂ, ਦਿਲੀ ਸ਼ਾਂਤੀ ਵਧਦੀ ਹੈ ਤੇ ਏਸਤਰਾਂ ਲੰਮੀ ਉਮਰੇ ਭੋਗਦੇ ਹਾਂ ।

ਲੰਮੀ ਉਮਰ ਭੋਗਣ ਲਈ ਵਿਆਹੇ ਹੋਣਾ ਵੀ ਜ਼ਰੂਰੀ ਹੈ, ਕਿਉਂਕਿ ਅਣਵਿਆਹੇ ਆਦਮੀ ਵਧੀਕ ਰੋਗੀ, ਬੇਨਿਯਮ ਤੇ ਚਿੜਚਿੜੇ ਹੋ ਜਾਂਦੇ ਹਨ, ਜੋ ਉਮਰ ਘਟਾਉਣ ਦੇ ਕਾਰਨ ਹਨ । ਅਣਵਿਆਹੇ ਆਦਮੀ ਨਾਲੋਂ ਗ੍ਰਹਿਸਤੀ ਆਦਮੀ ਲੰਮੀਆਂ ਉਮਰਾਂ ਭੋਗਦੇ ਹਨ !

ਲੰਮੀ ਉਮਰ ਵਾਸਤੇ ਜੀਵਨ ਸਾਦਾ ਤੇ ਇੱਕੋ ਜਿਹਾ ਬਿਤਾਉਣਾ ਚਾਹੀਦਾ ਹੈ, ਤੇ ਫਿਕਰ ਅਰ ਚਿੰਤਾ ਪਾਸੋਂ ਯਥਾ ਸ਼ਕਤ ਬਚਣਾ ਚਾਹੀਦਾ ਹੈ, ਚਿੰਤਾ ਨਾਲ ਆਦਮੀ ਮੁਰਦਾ ਹੋ ਜਾਂਦਾ ਹੈ ਤੇ ਬਿਨਾਂ ਅੱਗ ਹੀ ਭੁਜਦਾ ਰਹਿੰਦਾ ਹੈ:-

"ਚਿੰਤਾ ਚਿਖਾ ਬਰਾਬਰੀ !"

ਸਮੇਂ ਦਾ ਬਹੁਤਾ ਹਿੱਸਾ ਖੁੱਲੀ ਹਵਾ ਵਿਚ ਵਰਜ਼ਿਸ਼ ਕਰ ਕੇ ਬਿਤਾਓ, ਥੱਕ ਜਾਣ ਦੇ ਬਾਦ ਕੋਈ ਸਰੀਰਕ ਯਾ ਦਿਮਾਗੀ ਕੰਮ ਨਾ ਕਰੋ, ਨਿਯਮਾਨੁਸਾਰ ਤੇ ਸੰਜਮੀ ਜ਼ਿੰਦਗੀ ਬਿਤਾਓ, ਕੰਮ ਤੇ ਅਰਾਮ ਨਾਲ ਇੱਕੋ ਜਿਹਾ ਪਯਾਰ ਰੱਖੋ , ੨੪ ਘੰਟਿਆਂ ਵਿਚ ੭ ਘੰਟੇ ਨੀਂਦਰ ਲਓ, ਖਾਣ ਪੀਣ ਸੌਣ ਤੇ ਕੰਮ ਤੇ ਹਰ ਚੀਜ਼ ਵਿਚ ਸੰਜਮ ਦਾ ਖਯਾਲ ਰੱਖੋ, ਸਰੀਰਕ ਤੇ ਦਿਮਾਗੀ ਅਰੋਗਤਾ ਦਾ ਹਰ ਵੇਲੇ ਖਯਾਲ ਰੱਖੋ | ਏਹਨਾਂ ਸਾਰੀਆਂ ਗੱਲਾਂ ਨੂੰ ਸਮਝਣ ਬਾਦ ਏਸ ਗੱਲ ਦਾ ਖਯਾਲ ਕਰੋ ਕਿ ਲੰਮੀ ਉਮਰ ਦਾ ਭੇਤ ਗੁਪਤ ਆਤਮਕ ਸ਼ਕਤੀ ਹੈ, ਜੋ ਭੋਗ ਬਿਲਾਸ ਦੇ ਤਯਾਗ, ਭਜਨ ਸਿਮਰਨ, ਮਨ ਤੇ ਆਤਮਾ ਦੀ ਸ਼ੁੱਧੀ, ਉਪਕਾਰ ਤੇ ਨੇਕੀਆਂ ਅਰ

-੧੪੦-