ਪੰਨਾ:ਗ੍ਰਹਿਸਤ ਦੀ ਬੇੜੀ.pdf/18

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿਤਾਏ ਹੋਣ । ਜਿਉਂ ਜਿਉਂ ਸਮਾਂ ਬੀਤਦਾ ਜਾਂਦਾ ਹੈ ਉਹਨਾਂ ਦਾ ਰਹਿਣਾ, ਬਹਿਣਾ, ਖਾਣਾ, ਪੀਣਾ, ਬੋਲਣਾ, ਚਲਣਾ ਬਿਲਕੁਲ ਇਕ ਦੂਜੇ ਦੇ ਐਨ ਅਨੁਸਾਰ ਹੁੰਦਾ ਜਾਂਦਾ ਹੈ। ਉਹਨਾਂ ਦੇ ਖਿਆਲ ਕਰਮ ਤੇ ਗੁਣ ਇਕ ਦੂਜੇ ਦੇ ਨਾਲ ਇਕੋ ਜਹੇ ਅਜੇਹੇ ਰਲ ਜਾਂਦੇ ਹਨ ਕਿ ਮਾਨੋ ਕੁਦਰਤ ਨੇ ਦੋਹਾਂ ਦੇ ਸੁਭਾਵ ਨੂੰ ਇਕੋ ਸਚੇ ਵਿਚ ਢਾਲਿਆ ਹੈ, ਏਸਦਾ ਵਡਾ ਕਾਰਨ ਇਹ ਹੈ ਕਿ ਦੋਹਾਂ ਨੇ ਇਕ ਘਰ ਵਿਚ ਉਮਰਾਂ ਬਿਤਾਈ ਹੈ, ਇਕੋ ਜੇਹੇ ਪੌਣ ਪਾਣੀ ਵਿਚ ਦੋਹਾਂ ਨੇ ਲੰਮਾ ਸਮਾਂ ਗੁਜ਼ਾਰਿਆ ਹੈ, ਇਕੋ ਜੇਹੀ ਖੁਰਾਕ ਖਾਧੀ ਹੈ, ਇਕ ਦੂਜੇ ਦੀ ਖੁਸ਼ੀ ਤੇ ਪਰਮਸੰਨਤਾ ਵਿਚ ਹਿਸਾ ਲਿਆ ਹੈ, ਇਕ ਦੂਜੇ ਦੇ ਦੁਖ ਤੇ ਚਿੰਤਾ ਵਿਚ ਹਿਸਾ ਵੰਡਾਯਾ ਹੈ ਅਤੇ ਇਕ ਦੂਜੇ ਦੀ ਸੰਗਤ ਵਿਚ ਰਹਿਣ ਨਾਲ ਇਕੋ ਪ੍ਰਕਾਰ ਦੀ ਸੋਹਬਤ ਨੇ ਦਹਾ ਉਤੇ ਅਸਰ ਕੀਤਾ ਹੈ, ਏਸ ਤਰਾਂ ਦੋਹਾਂ ਦੀਆਂ ਕਮਜ਼ੋਰੀਆਂ ਦਰੁਸਤ ਹੋ ਗਈਆਂ, ਦੋਹਾਂ ਦੇ ਨੁਕਸ ਦੂਰ ਹੋ ਗਏ ਤੇ ਦੋਹਾਂ ਦੇ ਘਾਟੇਪੂਰੇ ਹੋ ਕੇ ਸ਼ੁਭ ਗੁਣਾਂ ਨੇ ਉਹਨਾਂ ਦੇ ਅੰਦਰ ਘਰ ਕਰ ਲਿਆ ਹੈ ।

ਪਤੀ ਪਤਨੀ ਤੇ ਘਰ ਸੰਬੰਧੀ ਸਿਖਯਾ

ਏਹ ਤਾਂ ਹਰ ਕੋਈ ਜਾਣਦਾ ਹੈ ਕਿ ਸਾਰੇ ਮਰਦ ਆਪਣੀਆਂ ਪਤਨੀਆਂ ਦੇ ਕਾਮਯਾਬ ਤੇ ਮਨ ਭਾਉਦੇ ਪਤੀ ਨਹੀਂ ਹੁੰਦੇ, ਵਿਆਹ ਦੇ ਵੇਲੇ ਜੇ ਲਾੜੇ ਨੂੰ ਏਹ ਆਸ ਹੁੰਦੀ ਹੈ ਕਿ ਉਹ ਇਕ ਮਨ ਭਾਉਂਦੀ ਵਹੁਟੀ ਦਾ ਗਭਰੂ ਬਣੇਗਾ ਤਾਂ ਲਾੜੀ ਦਾ ਵੀ ਇਹ ਇਕੋ ਜਿੰਨਾ ਹਕ ਹੋਣਾ ਚਾਹੀਦਾ ਹੈ ਕਿ ਉਸਦਾ ਪਤੀ ਵੀ ਉਸਦੀ ਮਨ ਮਰਜੀ ਅਨੁਸਾਰ ਹੋਵੇ ਅਤੇ ਉਸਦੇ ਅੰਦਰ ਉਹ ਗੁਣ ਮੌਜੂਦ ਹੋਣ ਜੋ ਪਤੀ ਬਨਣ

-੧੮-