ਪੰਨਾ:ਗ੍ਰਹਿਸਤ ਦੀ ਬੇੜੀ.pdf/20

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨ ਜ਼ੋਰਾਵਰ ਹੈ ਤੇ ਓਹ ਤੁਹਾਨੂੰ ਮਾੜੀਆਂ ਗੱਲਾਂ ਵੱਲ ਪ੍ਰੇਰਦਾ ਹੈ ਤਾਂ ਹੌਸਲਾ ਨਾ ਹਾਰੋ, ਦ੍ਰਿੜ੍ਹਤਾ ਸਹਿਤ ਉਸ ਦੇ ਨਾਲ ਜੰਗ ਕਰੋ । ਵਰਜ਼ਿਸ਼ ਨਾਲ ਆਪਣੇ ਅੰਗਾਂ ਨੂੰ ਪੂਰਨ ਤੇ ਤਕੜੇ ਬਣਾਓ, ਪਰਹੇਜ਼ਗਾਰੀ ਦੇ ਡੰਡੇ ਨਾਲ ਖੋਟੇ ਮਨ ਦਾ ਸਿਰ ਫੇਹ ਸੁੱਟੋ, ਅਤੇ ਬਲਵਾਨ ਆਤਮਕ ਸ਼ਕਤੀ ਨਾਲ ਓਸਨੂੰ ਨੀਵਾ ਕਰ ਲਓ ਤੇ ਓਸਦੇ ਉਤੇ ਸਵਾਰ ਹੋ ਜਾਓ :-

ਜੋ ਮਾਰੇ ਨਫ਼ਸ ਕੋ ਔਰ ਕਰ ਲੇ ਅਪਨੇ ਗੁੱਸੇ ਕੋ ਜ਼ੋਰ
ਬਨਾਏ ਸਾਂਪ ਕੋ ਕੋੜਾ ਵੋਹ ਸ਼ੇਰ ਪਰ ਚੜ ਕਰ ।

ਗੱਲ ਕੀ ਆਪਣੇ ਖਿਆਲਾਂ ਨੂੰ ਉਚੇ, ਸੰਕਲਪਾਂ ਨੂੰ ਗੰਭੀਰ ਤੇ ਮਨ ਨੂੰ ਕਾਬੂ ਵਿੱਚ ਕਰਕੇ ਗ੍ਰਹਿਸਤ ਦੇ ਕੂਚੇ ਵਿੱਚ ਦਾਖਲ ਹੋਵੇ ਅਤੇ ਇੱਕ ਅਜੇਹੀ ਲੜਕੀ ਨਾਲ ਜੋ ਤੁਹਾਡੇ ਹਾਣ ਦੀ ਤ ਮਾਨਸਿਕ ਅਰ ਇਖਲਾਕ ਸ਼ਕਤੀਆਂ ਵਿੱਚ ਤੁਹਾਡੇ ਵਰਗੀ ਹੋਵੇ ਅਤੇ ਕਿਸੇ ਪ੍ਰਕਾਰ ਦੀ ਉਚਾਣ ਯਾ ਨਿਵਾਣ ਤੁਹਾਡੇ ਦੋਹਾਂ ਦੇ ਵਿਚਕਾਰ ਨਾ ਹੋਵੇ ਬੜੇ ਆਨੰਦ ਨਾਲ ਆਪਣੀ ਜ਼ਿੰਦਗੀ ਦੀ ਭਾਈਵਾਲੀ ਪਾ ਲਓ ਤਾਕਿ ਸ਼ਾਂਤੀ, ਖੁਸ਼ੀ, ਆਨੰਦ, ਬਰਕਤ, ਇੱਜ਼ਤ,ਦੌਲਤ ਤੇ ਹਰ ਪ੍ਰਕਾਰ ਦੀਆਂ ਬਰਕਤਾਂ ਤੇ ਨਿਆਮਤਾਂ ਤੁਹਾਨੂੰ ਪ੍ਰਾਪਤ ਹੋਣ !

ਸਾਡੇ ਦੇਸ਼ ਵਿੱਚ ਅਵਲ ਤਾਂ ਕਿਸੇ ਲੜਕੇ ਯਾ ਲੜਕੀ ਨੂੰ ਆਪਣਾ ਜੋੜਾ ਆਪ ਚੁਣਨ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ, ਸਗੋਂ ਮਾਤਾ ਪਿਤਾ ਆਪਣੇ ਆਪ ਹੀ ਜਿਸਦੇ ਨਾਲ ਦਿਲ ਚਾਹੇ ਲੜਕੀਆਂ ਤੇ ਲੜਕਿਆਂ ਨੂੰ ਸਾਰੀ ਉਮਰ ਵਾਸਤੇ ਬੰਨ੍ਹ ਦੇਂਦੇ ਹਨ, ਜਿਸਦਾ ਫਲ ਏਹ ਹੈ ਕਿ ਮੁਸਲਮਾਨਾਂ ਵਿੱਚ ਤਾਂ ਤਲਾਕ ਦੀ ਰਸਮ ਹੋਣ ਕਰਕੇ ਅਕਸਰ ਪਤੀ ਪਤਨੀ ਤਲਾਕ ਲੈਕੇ ਵੱਖੋ

-੨੦-