ਪੰਨਾ:ਗ੍ਰਹਿਸਤ ਦੀ ਬੇੜੀ.pdf/39

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹਿਆਂ ਹੋਯਾਂ ਨਾਲੋਂ ਅਣਵਿਆਹੇ ਆਦਮੀ ਆਪਣੀ ਅਰੋਗਤਾ ਦਾ ਬਹੁਤ ਘਟ ਖਿਆਲ ਰਖਦੇ ਹਨ, ਭਾਵੇਂ ਪਰਗਟ ਤੌਰ ਤੇ ਉਹ ਬੜੀ ਮੌਜ ਨਾਲ ਸੁਤੰਤਰਤਾ ਦੇ ਅਨੰਦ ਲੁਟਦੇ ਹਨ, ਪਰ ਏਸ ਪਰਕਾਰ ਦੇ ਜੀਵਨ ਉਹਨਾਂ ਵਾਸਤੇ ਲਾਭਕਾਰੀ ਨਹੀਂ ਹੁੰਦਾ । ਕਵਾਰਿਆਂ ਦਾ ਕੋਈ ਕੰਮ ਵੀ ਨੀਯਤ ਤੇ ਕਾਇਦੇ ਦੇ ਅਧੀਨ ਨਹੀਂ ਹੁੰਦਾ, ਓਨਾ ਦੇ ਖਾਣ ਯਾ ਸੋਣ ਦਾ ਕੋਈ ਸਮਾਂ ਨੀਯਤ ਨਹੀਂ ਹੁੰਦਾ, ਏਸੇ ਵਾਸਤੇ ਬਦਹਜ਼ਮੀ, ਸ਼ਰਾਬਖੋਰੀ, ਬਦਕਾਰੀ, ਤੇ ਬੀਮਾਰੀ ਬਹੁਤ ਕਰਕੇ ਕਵਰਿਆਂ ਨੂੰ ਹੀ ਚੰਮੜ ਦੀ ਹੈ, ਜਿਸ ਨਾਲ ਓਹਨਾ ਦੀ ਉਮਰ ਦੀ ਨੀਹ ਪੋਲੀ ਹੋ ਜਾਂਦੀ ਹੈ, ਉਹਨਾਂ ਦੇ ਦੁਖ ਸੁਖ ਦਾ ਸਾਂਝੀਵਾਲ ਕੋਈ ਨਹੀਂ ਹੁੰਦਾ ਜੋ ਓਹਨਾਂ ਦੀ ਸੇਵਾ ਕਰੇ ਏਸ ਤੋਂ ਬਿਨਾਂ ਕੋਈ ਸੱਚਾ ਹਮਦਰਦ ਨਾ ਹੋਣ ਦੇ ਕਾਰਨ ਓਹ ਆਪਣੇ ਦੁਖ ਤੇ ਚਿੰਤਾ ਦਾ ਹਾਲ ਕਿਸੇ ਅੱਗੇ ਖੋਲ ਕੇ ਨਹੀਂ ਰੱਖ ਸਕਦੇ ਅਤੇ ਇਹ ਸਾਰਾ ਭਾਰ ਓਹਨਾਂ ਨੂੰ ਆਪਣੀ ਇਕੱਲੀ ਜਾਨ ਉੱਤ ਝਲਣਾ ਪੈਂਦਾ ਹੈ ।

ਪਰ ਵਿਆਹੇ ਹੋਏ ਲੋਕ ਨਿਯਮਾਂ ਅਨੁਸਾਰ ਜੀਵਨ ਬਿਤਾਉਂਦੇ ਹਨ । ਉਹਨਾਂ ਦੇ ਸਾਰੇ ਕੰਮ ਕਾਰ ਨੀਯਤ ਕਾਇਦੇ ਦੇ ਅਨੁਸਾਰ ਚਲਦੇ ਹਨ । ਵਹੁਟੀ ਦਾ ਸੇਵਾ ਤੇ ਟਹਿਲ ਕਰਨਾ, ਬੱਚਿਆਂ ਦਾ ਅਦਬ ਤੇ ਸਤਕਾਰ ਕਰਨਾ ਅਤੇ ਸਾਰਿਆਂ ਦਾ ਪਰਸਪਰ ਪਯਾਰ ਤੇ ਮੁਹੱਬਤ ਨਾਲ ਰਹਿਣਾ ਆਦਮੀ ਦੀ ਅਰੋਗਤਾ, ਤੰਦਰੁਸਤੀ ਤੇ ਸੁਖ ਅਰਾਮ ਵਿਚ ਬੇਹੱਦ ਵਾਧਾ ਕਰ ਦੇਂਦਾ ਹੈ ।

ਭਾਵੇਂ ਵਿਆਹੀਆਂ ਤੀਵੀਆਂ ਦੀ ਜ਼ਿੰਦਗੀ ਗਰਭ, ਜੰਮਣ ਤੇ ਉਲਾਦ ਦੀ ਸੇਵਾ ਦੇ ਕਾਰਨ ਕੁਝ ਦੁਖਦਾਈ

-੩੯-