ਹਨ,ਵਰਜ਼ਿਸ਼ ਨਾ ਕਰਨ ਨਾਲ ਪ੍ਰਧਾਨ ਅੰਗਾਂ ਖਾਸ ਕਰਕੇ ਜਿਗਰ ਦੇ ਖੂਨ ਦਾ ਦੌਰਾ ਘੱਟ ਜਾਂਦਾ ਹੈ, ਜਿਸ ਨਾਲ ਦਿਲ ਕਮਜ਼ੋਰ ਹੋ ਜਾਂਦਾ ਹੈ ਤੇ ਅੰਗ ਆਪਣੇ ਫਰਜ਼ ਪੂਰੇ ਨਹੀਂ ਕਰ ਸਕਦੇ । ਸੱਚ ਪੁੱਛੋ ਤਾਂ ਸੰਸਾਰ ਭਰ ਦੀ ਸਾਰੀ ਦੌਲਤ ਸਿਰਫ ਅਰੋਗਤਾ ਦੇ ਸਾਹਮਣੇ ਤੁਛ ਹੈ । ਜਿਸ ਆਦਮੀ ਦਾ ਸਰੀਰ ਤੇ ਦਿਮਾਗ਼ ਅਰੋਗ ਨਹੀਂ ਓਹ ਆਪਣੇ ਜੀਉਣ ਤੋਂ ਹੀ ਦੁਖੀ ਰਹਿੰਦਾ ਹੈ । ਮਨੁਖ ਦੇ ਸਾਰੇ ਅੰਗ ਅਰੋਗ ਹੋਣ ਤਾਂ ਏਹ ਵੀ ਆਪਣੇ ਆਪ ਵਿੱਚ ਇਕ ਅਜੀਬ ਆਨੰਦ ਰੱਖਦੇ ਹਨ | ਅੱਖਾਂ, ਕੰਨ, ਜੀਭ, ਨੱਕ ਆਦਿ ਜੇ ਪੂਰੇ ਅਰੋਗ ਹੋਣ ਤਾਂ, ਤਾਂ ਏਹਨ ਵਿਚ ਵੀ ਇਕ ਖਾਸ ਪ੍ਰਕਾਰ ਦਾ ਸੁਆਦ ਤੇ ਸ਼ਾਨ ਹੁੰਦੀ ਹੈ । ਜੋ ਆਦਮੀ ਜਿੰਨਾ ਖੁਸ਼ ਰਹਿੰਦਾ ਹੈ ਓਨੀ ਹੀ ਵਧੀਕ ਉਮਰ ਭੋਗਦਾ ਹੈ, ਜੋ ਲੋਕ ਖਿੜੇ ਹੋਏ ਤੇ ਖੁਸ਼ ਦਿਲ ਹੁੰਦੇ ਹਨ ਓਹਨਾਂ ਦੇ ਹਾਸੇ ਦਾ ਓਹਨਾ ਦੀ ਅਰੋਗਤਾ ਉਤੇ ਜੋ ਅਸਰ ਪੈਂਦਾ ਹੈ ਓਹ ਦੇਖਣ ਵਾਲੇ ਨੂੰ ਸਾਫ ਨਜ਼ਰ ਆਉਂਦਾ ਹੈ, ਓਹਨਾਂ ਦੀ ਖ਼ੁਸ਼ ਦਿਲੀ ਦੁਖ ਯਾ ਚਿੰਤਾ ਦੀ ਸਟ ਨੂੰ ਓਹਨਾਂ ਦੇ ਦਿਲ ਉਤੇ ਵੱਜਣ ਨਹੀਂ ਦੇਂਦੀ ਜੋ ਲੋਕ ਆਪਣੀ ਅਸਲੀ ਉਮਰ ਨਾਲੋਂ ਛੋਟੇ ਮਲੂਮ ਹੁੰਦੇ ਹਨ ਓਹਨਾਂ ਦਾ ਦਿਲ ਵੀ ਛੋਟਿਆਂ ਵਾਂਗ ਹਰ ਵੇਲੇ ਖੁਸ਼ ਤੇ ਪ੍ਰਸੰਨ ਰਹਿੰਦਾ ਹੈ ਤੇ ਜੋ ਲੋਕ ਆਪਣੀ ਉਮਰ ਨਾਲੋਂ ਵੱਡੇ ਮਲੂਮ ਹੁੰਦੇ ਹਨ ਓਹ ਆਪਣੇ ਖਿਆਲਾਂ ਤੇ ਇਰਾਦਿਆਂ ਵਿਚ ਵੀ ਬੁਢੇ ਹੁੰਦੇ ਹਨ !
ਰੱਬ ਤਾਂ ਭਾਵੇਂ ਬਖਸ਼ ਵੀ ਦੇਂਦਾ ਹੈ, ਪਰ ਕੁਦਰਤ ਕਦੇ ਮੁਆਫ ਨਹੀਂ ਕਰਦੀ ! ਹਾਂ, ਕੁਦਰਤ ਆਪਣੇ ਬੱਧੇ ਹੋਏ ਨਿਯਮਾਂ ਤੇ ਅਸੂਲਾਂ ਵਿਚ ਰਤਾ ਜਿੰਨੀ ਵੀ ਅਦਲਾ ਬਦਲੀ ਪ੍ਰਵਾਨ ਨਹੀਂ ਕਰਦੀ, ਉਹ ਛੇਤੀ ਯਾ ਚਿਰਾ ਕੇ
-੫੮-