ਪੰਨਾ:ਗ੍ਰਹਿਸਤ ਦੀ ਬੇੜੀ.pdf/60

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਕਵਾਰਾ ਆਦਮੀ ਤਾਂ ਆਪਣੀ ਬਦਚੱਲਨੀ ਨਾਲ ਕੇਵਲ ਆਪਣੇ ਆਪ ਨੂੰ ਹੀ ਦੁੱਖ ਵਿੱਚ ਪਾਉਂਦਾ ਹੈ, ਪਰ ਇੱਕ ਵਿਆਹਿਆ ਹੋਯਾ ਆਦਮੀ ਆਪਣੇ ਨਾਲ ਆਪਣੀ ਵਹੁਟੀ ਤੇ ਉਲਾਦ ਨੂੰ ਵੀ ਖਰਾਬ ਕਰਦਾ ਹੈ ।

ਸਾਨੂੰ ਜਿੱਥੋਂ ਤੱਕ ਹੋ ਸਕੇ ਨੇਕ ਤੇ ਪਵਿੱਤ੍ਰ ਬਣਨਾ ਚਾਹੀਦਾ ਹੈ, ਵਰਨਾ ਜਦ ਸਾਡੀ ਉਲਾਦ ਵੀ ਸਾਡੇ ਵੱਲ ਵੇਖ ਵੇਖ ਕੇ ਭੈੜੇ ਚਾਲੇ ਫੜ ਲਵੇਗੀ ਤਾਂ ਬੁਢੇਪੇ ਵੇਲੇ ਸਾਡੀ ਜਾਨ ਏਸ ਖਿਆਲ ਨਾਲ ਕਿਡੀ ਕੰਬੇਗੀ ਕਿ ਇਹ ਸਭ ਕੁਝ ਕੀਤਾ ਧਰਿਆ ਸਾਡਾ ਹੀ ਹੈ । ਏਹ ਕੇਡਾ ਜ਼ੁਲਮ ਹੈ ਕਿ ਸਾਡੀ ਉਲਾਦ ਸਾਡੀ ਬਦਚਲਨੀ ਦੇ ਕਾਰਨ ਆਪਣੀ ਉਮਰ ਵਿਚ ਮਹਾਂ ਦੁਖ ਭੋਗੇ, ਅਸੀਂ ਜੋ ਬਦੀ ਚਾਹੁੰਦੇ ਹਾਂ ਕਿ ਸਾਡੀ ਉਲਾਦ ਵਿਚ ਨਾ ਹੋਵੇ ਸਾਨੂੰ ਖੁਦ ਉਸ ਦਾ ਕਦੀ ਧਿਆਨ ਵੀ ਨਹੀਂ ਕਰਨਾ ਚਾਹੀਦਾ।

ਜਤ, ਸਤ ਤੇ ਸੀਲ ਸੰਤੋਖ ਪਤੀ ਤੇ ਪਤਨੀ ਦੋਹਾਂ ਵਾਸਤੇ ਲਾਭਕਾਰੀ ਹਨ, ਏਹ ਹੋ ਸਕਦਾ ਹੈ ਕਿ ਇਕ ਦਿਆਨਤਦਾਰੀ ਨਾਲ ਕੋਈ ਆਦਮੀ ਵਡਾ ਯਾ ਧਨੀ ਨਾ ਬਣੇ, ਪਰ ਏਹ ਗੁਣ ਸ਼ੁਧ ਆਚਰਨ ਦਾ ਵਡਾ ਅੰਗ ਹੈ, ਅਮਾਨਤ ਵਿਚ ਖਿਆਨਤ ਕਰਨੀ ਨਾ ਕੇਵਲ ਪਾਪ ਹੀ ਹੈ ਸਗੋਂ ਕਾਇਰਤਾ ਵੀ ਹੈ । "ਜਾਰਜ ਹਰਬਰਟ" ਕਹਿੰਦਾ ਹੈ ਕਿ “ਸਚੇ ਬਣਨ ਦਾ ਹੌਂਸਲਾ ਕਰੋ ਤੇ ਕਿਸੇ ਵੀ ਚੀਜ਼ ਵਿਚ ਝੂਠ ਦਾ ਲੇਸ਼ ਮਾਤ੍ਰ ਵੀ ਨਾ ਰਲਾਓ |"

ਸਚਾ ਤੇ ਕਹਿਣੀ ਕਥਨੀ ਦਾ ਪੂਰਾ ਆਦਮੀ ਜੋ ਸੋਚਦਾ ਹੈ ਓਹੋ ਕਹਿੰਦਾ ਹੈ ਤੇ ਜੋ ਕਹਿੰਦਾ ਹੈ ਉਹੋ ਕਰਦਾ ਹੈ, ਉਸ ਨੂੰ ਜਸ ਗਲ ਦਾ ਨਿਸਚਾ ਹੈ ਉਹੋ ਉਸ ਦੇ ਮੂੰਹੋ

-੬੦-