ਸਮੱਗਰੀ 'ਤੇ ਜਾਓ

ਪੰਨਾ:ਗ੍ਰਹਿਸਤ ਦੀ ਬੇੜੀ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੜਦੇ ਉਤੇ ਆਨੰਦਦਾਇਕ ਖੁਸ਼ੀਆਂ ਦਾ ਕੋਈ ਅੰਤ ਨਜ਼ਰ ਨਹੀਂ ਆਉਂਦਾ ! ਏਹ ਹਰੇਕ ਆਦਮੀ ਦਾ ਫ਼ਰਜ਼ ਹੈ ਕਿ ਪ੍ਰਸੰਨਤਾ ਭਰਿਆ ਜੀਵਨ ਬਿਤਾਉਣ ਦੀ ਵਿੱਦਯਾ ਜਾਣਦਾ ਹੋਵੇ, ਘੱਟ ਤੋਂ ਘੱਟ ਦਿਮਾਗ ਤਾਂ ਸਾਡੀ ਆਪਣੀ ਚੀਜ਼ ਹੈ, ਅਸੀਂ ਏਸ ਵਿੱਚ ਚੰਗੇ ਖਿਆਲ ਪੈਦਾ ਕਰ ਸਕਦੇ ਹਾਂ, ਅਸੀਂ ਆਪਣੀਆਂ ਵਾਦੀਆਂ ਤੇ ਰਹਿਣ ਬਹਿਣ ਨੂੰ ਥੋੜੇ ਜਹੇ ਯਤਨ ਨਾਲ ਦਰੁਸਤ ਕਰ ਸਕਦੇ ਹਾਂ, ਅਸੀਂ ਆਪਣੇ ਦਿਲ ਵਿੱਚ ਸ਼ਾਂਤੀ ਦੀਆਂ ਆਦਤਾਂ ਪਾ ਸਕਦੇ ਹਾਂ ਤੇ ਏਸੇ ਤਰਾਂ ਆਪਣੇ ਜੀਵਨ ਨੂੰ ਸੁਖ ਭਰਿਆ ਬਣਾਉਣ ਵਿੱਚ ਕੋਈ ਲੰਮਾ ਯਤਨ ਕਰਨ ਦੀ ਲੋੜ ਨਹੀਂ ਪੈਂਦੀ ।

ਖੁਸ਼ੀ ਭਰੇ ਘਰ ਦਾ ਪਹਿਲਾ ਫਾਇਦਾ "ਆਰਾਮ" ਹੈ, ਪਤੀ ਜੋ ਸਾਰਾ ਦਿਨ ਕੰਮ ਵਿੱਚ ਰੁੱਝਾ ਰਹਿੰਦਾ ਹੈ ਸੰਧ੍ਯਾ ਵੇਲੇ ਕੁਦਰਤੀ ਤੌਰ ਤੇ ਓਸਦੀ ਇਹ ਖਾਹਸ਼ ਹੁੰਦੀ ਹੈ ਕਿ ਦਿਨ ਭਰ ਦੀ ਮੇਹਨਤ ਦਾ ਕੋਈ ਫਲ ਚੱਖੇ, ਅਜੇਹੇ ਵੇਲੇ ਪਤਨੀ ਦਾ ਫਰਜ਼ ਹੈ ਕਿ ਸਾਫ ਸੁਥਰੇ ਘਰ ਤੇ ਆਗਯਾਕਾਰੀ ਅਰ ਸੇਵਾ ਦਵਾਰਾ ਪਤੀ ਨੂੰ ਪ੍ਰਸੰਨ ਕਰੇ।

ਕਿਸੇ ਆਦਮੀ ਦਾ ਸਿਰਫ 'ਘਰ' ਹੋਣਾ ਕੋਈ ਲਾਭ ਦਾਇਕ ਨਹੀਂ, ਸਗੋਂ ਉਹ ਘਰ ਅਰਾਮ ਭਰਿਆ ਹੋਣਾ ਚਾਹੀਦਾ ਹੈ। ਘਰ ਦੀ ਜਾਨ ਅਰਾਮ ਹੈ ,ਘਰ ਦੀ ਜਾਨ ਅਰਾਮ ਹੈ,ਪਰ ਅਰਾਮ ਦੇ ਵਾਸਤੇ ਲੋਕ ਭੁੱਲ ਨਾਲ ਏਹ ਸਮਜਦੇ ਹਨ ਕਿ ਦੋਲਤ ਵੀ ਬਹੁਤੀ ਹੋਣੀ ਚਾਹੀਦੀ ਹੈ। ਬਹੁਤੀ ਦੋਲਤ ਤਾਂ ਵਿਭਚਾਰ ਤੇ ਆਯਾਸ਼ੀ ਵਾਸਤੇ ਲੋੜੀਦੀ ਹੈ !

ਸੁਖ ਤੇ ਅਰਾਮ,ਸੋਹਣੇ ਸਮਿਆਨਾਂ,ਮੇਜਾਂ ਕੁਰਸੀਆਂ ਤੇ ਸਜਾਵਟ ਤੋਂ ਹੀ ਪ੍ਰਾਪਤ ਨਹੀਂ ਹੁੰਦਾ, ਸਗੋਂ ਅਰਾਮ ਵਾਸਤੇ

-੮੪-