ਪੰਨਾ:ਗ੍ਰਹਿਸਤ ਦੀ ਬੇੜੀ.pdf/85

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਫਾਈ ਸ੍ਵਛਤਾ, ਪਵਿੱਤ੍ਰਤਾ, ਦਿਲੀ ਸ਼ਾਂਤੀ ਤੇ ਬਾਗ ਪਰਵਾਹ ਦੇ ਭਲੇ ਹੋਣ ਦੀ ਲੋੜ ਹੈ।
ਮਾਂ ਤੇ ਸੰਤਾਨ

ਉੱਪਰ ਕਿਹਾ ਜਾ ਚੁੱਕਾ ਹੈ ਕਿ ਘਰ ਵਾਲੀਆਂ ਵਾਸਤੇ ਚੁਸਤੀ, ਦ੍ਰਿੜਤਾ ਤੇ ਮੇਹਨਤ ਵੱਡੀ ਜ਼ਰੂਰੀ ਹੈ । ਸੁਸਤ ਤੀਵੀਆਂ ਕਦੇ ਖੁਸ਼ ਨਹੀਂ ਰਹਿੰਦੀਆਂ | ਘਰਾਂ ਦੇ ਸੁਖ, ਘਰਾਣੇ ਦਾ ਅਰਾਮ, ਅਰੋਗਤਾ ਤੇ ਤੰਦਰੁਸਤੀ ਅਰ ਵੱਡੀਆਂ ਵੱਡੀਆਂ ਕਾਮਯਾਬੀਆਂ ਦਾ ਭੇਤ ਇਹੋ ਹੈ । ਕਈ ਬੇਪਰਵਾਹ ਆਪਣੀ ਪਤਨੀ ਦੀਆਂ ਖਿਦਮਤਾਂ ਦੀ ਪ੍ਰਸੰਸਾ ਨਹੀਂ ਕਰਦੇ । ਯੂਰਪ ਦਾ ਜੰਗ ਵੀ ਏਨਾ ਕਠਨ ਨਹੀਂ ਜਿੰਨਾ ਕਿ ਏਹ ਜੰਗ ਜੋ ਕੰਮ ਵਾਲੀਆਂ ਤੀਵੀਆਂ, ਮੇਹਨਤੀ ਮਾਵਾਂ ਤੇ ਫਿਕਰਮੰਦ ਗ੍ਰਹਿਸਤਣਾ ਨੂੰ ਰੋਜ ਸਵੇਰ ਤੋਂ ਅੱਧੀ ਰਾਤ ਤੱਕ ਕਰਨਾ ਪੈਂਦਾ ਹੈ । ਮੁੰਡੇ ਦੀ ਪੋਥੀ ਗੁਆਚ ਜਾਏ ਯਾ ਕੁੜੀ ਦੀ ਚੁੰਨੀ ਨਾ ਲੱਭੇ ਤਾਂ ਉਸਦੀ ਖੋਜ ਵਾਸਤੇ ਮਾਂ ਨੂੰ ਹੀ ਕਿਹਾ ਜਾਂਦਾ ਹੈ, ਬੱਚਾ ਰਾਤੀਂ ਖੰਗੇ, ਰੋਏ ਯਾ ਪਾਣੀ ਮੰਗੇ ਤਾਂ ਪਿਓ ਅਰਾਮ ਨਾਲ ਸੁੱਤਾ ਹੋਯਾ ਘੁਰਾੜੇ ਮਾਰਦਾ ਹੈ ਤੇ ਮਾਂ ਹੀ ਵਿਚਾਰੀ ਉਠਕੇ ਬਚੇ ਵਰਾਓਂਦੀ ਹੈ। ਮਾਂ ਹੀ ਅਜੇਹੀ ਚੀਜ਼ ਹੈ ਜੋ ਅਤਯੰਤ ਪ੍ਰੇਮ ਦੇ ਕਾਰਨ ਸੰਤਾਨ ਦੇ ਸੁਖ ਨੂੰ ਆਪਣੇ ਨਾਲੋਂ ਵਿਸ਼ੇਸ਼ ਸਮਝਦੀ ਹੈ, ਸਗੋਂ ਆਪਣੀ ਜਾਨ ਨਾਲੋਂ ਵੀ ਸੰਤਾਨ ਦੀ ਜਾਨ ਪਯਾਰੀ ਸਮਝਦੀ ਹੈ । ਪਤੀ ਬੀਮਾਰ ਹੋ ਜਾਵੇ ਤਾਂ ਹਜ਼ਾਰਾਂ ਕੰਮ ਹੁੰਦੀਆਂ ਸੁੰਦਿਆਂ ਵੀ ਓਹ ਅਜੀਬ ਦਿਲੀ-ਪ੍ਰੇਮ ਨਾਲ ਓਸਦੀ ਸੇਵਾ ਕਰਦੀ ਹੈ । ਚਿੰਤਾ ਤੇ ਦੁੱਖ ਦੇ ਵੇਲੇ ਪਤੀ ਨੂੰ ਜੋ ਤਸੱਲੀ

-੮੫-