ਪੰਨਾ:ਗ੍ਰਹਿਸਤ ਦੀ ਬੇੜੀ.pdf/89

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਰੋਗਤਾ ਕਾਇਮ ਰੱਖਣ ਤੋਂ ਥੋੜੀ ਹੋਵੇ ਯਾ ਬਹੁਤੀ ਹੋਵੇ ਜਾਂ ਸ਼ਾਦੀ ਹੋਣ ਦੀ ਥਾਂ ਕਰੜੀ ਹੋਵੇ ਤਾਂ ਓਹ ਬੇਉਲਾਦੀ ਦਾ ਇਕ ਕਾਰਨ ਹੋ ਜਾਂਦੀ ਹੈ । ਧਨਾਢ ਲੋਗ ਜੋ ਵਧੀਕ ਪੁਸ਼ਟੀਕਾਰਕ ਖੁਰਾਕਾਂਖਾਂਦੇਹਨ ਉਹਨਾਂ ਦੇ ਸਰੀਰ ਮੋਟੇ ਤੇ ਚਰਬੀਦਾਰ ਹੋ ਜਾਂਦੇ ਹਨ, ਜਿਸ ਕਰਕੇ ਸੰਤਾਨ ਪੈਦਾ ਕਰਨ ਦੇ ਯੋਗ ਨਹੀਂ ਰਹਿੰਦੇ !

ਉਹਨਾਂ ਹੀ ਲੋਕਾਂ ਨੂੰ ਜੇ ਘਾਟੇ ਪੈ ਜਾਣ ਤੇ ਦੁੱਖ ਪੇਸ਼ ਆਉਣ ਤਾਂ ਉਹਨਾਂ ਦਾ ਮੋਟਾਪਾ ਧਨ ਦੇ ਨਾਲ ਹੀ ਵਿਦਾ ਹੋ ਜਾਂਦਾ ਹੈ ਤੇ ਓਸ ਵੇਲੇ ਓਹ ਸੰਤਾਨ ਦੇ ਮਿੱਠੇ ਫਲ ਨੂੰ ਪ੍ਰਾਪਤ ਕਰ ਲੈਂਦੇ ਹਨ ।

ਕਈ ਵਾਰੀ ਬਹੁ ਭੋਗ ਤੇ ਜਵਾਨੀ ਦੀਆਂ ਬਦਮਾਸ਼ੀਆਂ ਵੀ ਮਰਦ ਯਾ ਇਸਤ੍ਰੀ ਨੂੰ ਸੰਤਾਨ ਪੈਦਾ ਕਰਨ ਦੇ ਅਯੋਗ ਬਣਾ ਦੇਂਦੀਆਂ ਹਨ, ਕਈ ਵਾਰੀ ਕਾਮ ਅੰਗਾਂ ਦੀ ਖਰਾਬੀ ਬੀ ਏਸ ਦਾ ਕਾਰਨ ਬਣ ਜਾਂਦੀ ਹੈ, ਅਜੇਹੀ ਹਾਲਤ ਵਿੱਚ ਇਲਾਜ ਤੋਂ ਰਤਾ ਵੀ ਸੰਕੋਚ ਨਹੀਂ ਕਰਨਾ ਚਾਹੀਦਾ। ਬੇ ਉਲਾਦ ਲੋਕ ਜੇਕਰ ਆਪਣੀ ਖੁਰਾਕ ਤੇ ਸਰੀਰਕ ਅਰੋਗਤਾ ਦਾ ਰਤਾ ਵਧੇਰੇ ਖਯਾਲ ਰੱਖਣ ਤੇ ਪਰਸਪਰ ਸੰਗ ਤੋਂ ਕਈ ਮਹੀਨੇ ਤੱਕ ਪ੍ਰਹੇਜ਼ ਰੱਖਣ ਤਾਂ ਸੰਭਵ ਹੈ ਕਿ ਉਹਨਾਂ ਨੂੰ ਸੰਤਾਨ ਦੀ ਨਿਆਮਤ ਦੀ ਦਾਤ ਪ੍ਰਾਪਤ ਹੋ ਸਕੇ !

ਕਈ ਇਸਤ੍ਰੀਆਂ ਦੇ ਸੰਢ ਹੋਣ ਦਾ ਕਾਰਨ ਓਹਨਾਂ ਦੀਆਂ ਅੰਦਰੂਨੀ ਬੀਮਾਰੀਆਂ ਹੁੰਦੀਆਂ ਹਨ, ਚੁੰਕਿ ਏਹ ਵਿਸ਼ਾ ਬੜਾ ਡੂੰਗਾ ਹੈ, ਏਸ ਵਾਸਤੇ ਏਸ ਦੀ ਵਿਆਖ਼ਯਾ ਕਰਨੀ ਆਯੋਗ ਹੈ, ਕੇਵਲ ਏਨਾ ਹੀ ਲਿਖ ਦੇਣਾ ਕਾਫੀ ਹੈ ਕਿ ਰਿਤੂ ਗਰਭਾਸ਼ਯ ਤੇ ਧਰਨ ਆਦਿਕ ਦੀਆਂ ਅਨੇਕਾਂ ਬੀਮਾਰੀਆਂ ਅਜੇਹੀਆਂ ਹੁੰਦੀਆਂ ਹਨ ਜੋ ਤੀਵੀਂ ਦੀ ਗੋਦ ਹਰੀ ਨਹੀਂ ਹੋਣ

-੮੯-