ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਖ ਭਾਲ

ਭਾਈ ਗਿਆਨ ਸਿੰਘ ਜੀ ਬਾਹਰ ਹਵੇਲੀ ਵਿਚ ਟਹਿਲਦੇ ਪਏ ਸਨ ਅਤੇ ਕਾਕਾ ਚਤਰ ਸਿੰਘ ਇੱਟਾਂ ਦੇ ਰੋੜਿਆਂ ਨਾਲ ਖੇਡ ਰਿਹਾ ਸੀ ਕਿ ਉਨ੍ਹਾਂ ਨੇ ਪੁੱਛਿਆ, ‘ਪੁੱਤ! ਕੀ ਪਿਆ ਕਰਦਾ ਹੈਂ?’

ਚਤਰ ਸਿੰਘ-ਇੱਟਾਂ ਨਾਲ ਪਿਆ ਖੇਡਦਾ ਹਾਂ।

ਗਿਆਨ ਸਿੰਘ-ਹੱਛਾ ਮੈਨੂੰ ਵੀ ਵਿਖਾਲ!

ਚਤਰ ਸਿੰਘ-ਆਹ ਲਉ ਵੇਖੋ! ਕੀ ਮੈਂ ਝੂਠ ਬੋਲਦਾ ਹਾਂ?

ਗਿਆਨ ਸਿੰਘ-ਵਾਹ ਪੁੱਤ! ਤੂੰ ਇਨ੍ਹਾਂ ਇੱਟਾਂ ਨਾਲ ਪਿਆ ਖੇਡਦਾ ਹੈਂ? ਹੱਛਾ ਇਹ ਦਸ ਇਹ ਇੱਟ ਛੋਟੀ ਕਿਉਂ ਹੈ?

ਚਤਰ ਸਿੰਘ-ਇੱਟ ਨੂੰ ਇੱਟ ਮਾਰੀ ਤਾਂ ਉਹ ਟੁੱਟ ਕੇ ਛੋਟੀ ਹੋ ਗਈ।

ਗਿਆਨ ਸਿੰਘ-ਕੀ ਇਹ ਤੂੰ ਤੋੜੀ ਹੈ?

ਚਤਰ ਸਿੰਘ-ਨਹੀਂ! ਮੈਂ ਹੁਣ ਤੋੜਾਂਗਾ; ਇਹ ਤਾਂ ਅੱਗੇ ਹੀ ਟੁੱਟੀ ਹੋਈ ਸੀ।

੧੩