ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੜਨ ਹੀ ਲੱਗਾ ਸੀ ਕਿ ਉਸ ਦੇ ਪਿਤਾ ਨੇ ਆਖਿਆ, ‘ਵੇਖੋ ਕਾਕਾ ਜੀ! ਕਿਤੇ ਹੱਥ ਨਾ ਸਾੜ ਲੈਣੇ। ਇਸ ਇੱਟ ਦੇ ਪੇਟ ਵਿੱਚ ਅੱਗ ਬੈਠੀ ਹੋਈ ਹੈ, ਮੈਂ ਹੁਣੇ ਉਸ ਨੂੰ ਕੱਢ ਸੁਟਦਾ ਹਾਂ।’ ਇਹ ਆਖ ਕੇ ਉਨ੍ਹਾਂ ਨੇ ਉਸ ਤੇ ਥੋੜਾ ਜਿਹਾ ਪਾਣੀ ਪਾਇਆ ਤਾਂ ਇੱਟ ਵਿੱਚੋਂ ਸੂੰ ਸੂੰ ਦੀ ਅਵਾਜ਼ ਨਿਕਲੀ। ਫੇਰ ਹੋਰ ਪਾਣੀ ਪਾਇਆ; ਫੇਰ ਉਸੇ ਤਰ੍ਹਾਂ ਦੀ ਅਵਾਜ਼ ਨਿਕਲੀ। ਹੁਣ ਕਾਕੇ ਪਾਸੋਂ ਰਿਹਾ ਨਾ ਗਿਆ ਅਤੇ ਉਸ ਨੇ ਪੁੱਛ ਹੀ ਲਿਆ:-

ਭਾਈਆ ਜੀ! ਪਾਣੀ ਪਾਇਆਂ ਨੂੰ ਸੂੰ ਸੂੰ ਕੀ ਹੁੰਦੀ ਹੈ।

ਗਿਆਨ ਸਿੰਘ-ਪੁੱਤ! ਇਹ ਪਾਣੀ ਦੇ ਸੜਨ ਦੀ ਅਵਾਜ਼ ਹੈ। ਅਸੀਂ ਥੋੜਾ ਥੋੜਾ ਪਾਣੀ ਪਾਉਂਦੇ ਹਾਂ ਤਾਂ ਅੱਗ ਉਸ ਨੂੰ ਸਾੜ ਸੁਟਦੀ ਹੈ ਅਤੇ ਇਸੇ ਕਰ ਕੇ, ਸੂੰ ਸੂੰ ਦੀ ਅਵਾਜ਼ ਆਉਂਦੀ ਹੈ। ਜੇਕਰ ਇਕਸੇ ਵਾਰ ਬਹੁਤਾ ਪਾਣੀ ਪਾ ਦੇਈਏ ਜਾਂ ਇੱਟ ਨੂੰ ਬਹੁਤ ਸਾਰੇ ਪਾਣੀ

੨੫