ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਕੇ ਦੀ ਮਾਂ-ਜਾਣ ਦਿਉ ਜੀ! ਤੁਸੀਂ ਤਾਂ ਆਪਣਾ ਹੀ ਗਿਆਨ ਛਾਂਟਣ ਲਗ ਪਏ ਹੋ। ਵਿਚਾਰਾ ਕਾਕਾ ਤਾਂ ਉਸ ਵੇਲੇ ਨੇੜੇ ਭੀ ਨਹੀਂ ਸੀ। ਮੈਂ ਜਦ ਸੱਦਿਆ ਤਾਂ ਉਹ ਆਇਆ। ਏਵੇਂ ਮੁਫ਼ਤ ਵਿਚ ਉਸ ਦਾ ਨਾਂ ਬਦਨਾਮ।

ਗਿਆਨ ਸਿੰਘ-ਅੱਛਾ? ਏਸੇ ਕੋਲੋਂ ਹੀ ਪੁੱਛ।

ਜਦ ਕਾਕੇ ਪਾਸੋਂ ਪੁੱਛਿਆ ਗਿਆ ਤਾਂ ਉਸ ਨੇ ਸਾਰਾ ਹਾਲ ਸੱਚ ਸੱਚ ਆਖ ਦਿਤਾ। ਫੇਰ ਤਾਂ ਕਾਕੇ ਦੀ ਮਾਂ ਵੱਡੀ ਗੁੱਸੇ ਹੋਈ:-

ਹੱਛਾ! ਤੂੰ ਅਜਿਹਾ ਨਚੱਲਾ ਹੋ ਗਿਆ ਹੈਂ॥ ਮੈਨੂੰ ਪਤਾ ਨਹੀਂ ਸੀ। ਮੈਂ ਹੁਣੇ ਤੈਨੂੰ ਸਿੱਧਾ ਕਰਦੀ ਹਾਂ!

ਗਿਆਨ ਸਿੰਘ-ਹੱਛਾ, ਇਸ ਨੂੰ ਸਿੱਧਾ ਪਿੱਛੋਂ ਕਰੀ, ਪਹਿਲੇ ਸੱਜੀ ਮੰਗਾ ਕੇ ਪਾ ਲੈ। ਇਸ ਦਾ ਤਾ ਠੰਢਾ ਹੁੰਦਾ ਜਾਂਦਾ ਹੈ।

ਖੈਰ, ਸੱਜੀ ਮੰਗਾਈ ਗਈ। ਉਸ ਨੂੰ ਹਲਦੀ ਵਿਚ ਪੀਹ ਕੇ ਦੇਖਿਆ ਤਾਂ ਕੁਝ ਹੋਰ ਹੀ

੪੦