ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੰਗ ਬਣ ਗਿਆ! ਕਾਕੇ ਨੇ ਵੇਖਿਆ ਤਾਂ ਖਾਸਾ ਕਿਸ਼ਮਿਸ਼ੀ ਰੰਗ ਬਣਿਆ ਪਿਆ ਹੈ। ਉਸ ਨੂੰ ਪਾਣੀ ਵਿਚ ਘੋਲ ਕੇ ਉਸ ਵਿਚ ਇਕ ਟੁਕੜਾ ਕਪੜੇ ਦਾ ਰੰਗਿਆ ਅਤੇ ਸੁਕਾਇਆ। ਉਹ ਟੁਕੜਾ ਸੁਕ ਕੇ ਭੀ ਕਿਸ਼ਮਿਸ਼ੀ ਹੀ ਬਣਿਆ ਰਿਹਾ। ਭਾਈ ਗਿਆਨ ਸਿੰਘ ਨੇ ਕਿਸ਼ਮਿਸ਼ੀ ਰੰਗ ਦੀ ਬਹਾਰ ਵਿਖਾਲ ਕੇ ਕਾਕੇ ਨੂੰ ਕਿਹਾ:-

ਲੈ ਪੁਤ! ਕਲ਼ ਤੋਂ ਤੈਨੂੰ ਨਵਾਂ ਵਰ੍ਹਾ ਲਗ ਪੈਣਾ ਹੈ। ਇੰਨੇ ਦਿਨਾਂ ਤਕ ਤੈਨੂੰ ਘਰ ਦੀਆਂ ਇੱਟਾਂ, ਰੋੜੇ, ਕੜੀਆਂ, ਤਖਤੇ, ਮਿੱਟੀ, ਖਾਣ ਪੀਣ ਅਤੇ ਪਹਿਨਣ ਵਿਛਾਉਣ ਦੀਆਂ ਗੱਲਾਂ ਚੰਗੀ ਤਰਾਂ ਦਸੀਆਂ ਜਾ ਚੁਕੀਆਂ ਹਨ। ਬਾਕੀ ਦੀ ਗੱਲ ਰੰਗਾਂ ਦੀ ਸੀ। ਭਾਵੇਂ ਇਨ੍ਹਾਂ ਦਾ ਅਜੇ ਸਮਾਂ ਨਹੀਂ ਸੀ, ਪਰ ਤੇ ਆਪਣੇ ਆਪ ਹੀ ਇਸ ਕੰਮ ਨੂੰ ਅਰੰਭ ਦਿਤਾ ਹੈ। ਇਸ ਲਈ ਕਲ਼ ਤੈਨੂੰ ਪਹਿਲੀ ਸੰਥਾ ਰੰਗਾਂ ਦੇ ਮੇਲ ਮਿਲਾਪ ਦੀ ਹੀ ਦਿਤੀ ਜਾਵੇਗੀ।

੪੧