ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਰੰਗ ਨਜ਼ਰ ਨਹੀਂ ਆਉਂਦੇ। ਪਰ ਜੇ ਕਿਸੇ ਰੰਗ ਦੇ ਸਾਮਣੇ ਕੋਈ ਬੱਦਲ ਜਾਂ ਹੋਰ ਕੋਈ ਚੀਜ਼ ਆ ਜਾਂਦੀ ਹੈ ਤਾਂ ਉਹ ਉਸੇ ਰੰਗ ਵਾਲੀ ਹੋ ਕੇ ਨਜ਼ਰ ਆਉਂਦੀ ਹੈ। ਲਉ ਹੋਰ ਵੇਖੋ! ਇਹ ਕੀ ਚੀਜ਼ ਹੈ?

ਬਾਲਕ-ਇਹ ਕੱਚ ਦਾ ਟੋਟਾ ਹੈ।

ਗਿਆਨ ਸਿੰਘ-ਇਸ ਦਾ ਰੰਗ ਕੀ ਹੈ ਅਤੇ ਇਸ ਦੀ ਸ਼ਕਲ ਕੀ ਹੈ?

ਬਾਲਕ-ਰੰਗ ਇਸ ਦਾ ਚਿੱਟਾ ਹੈ ਅਤੇ ਸ਼ਕਲ ਤਿਨੁੱਕਰੀ ਹੈ।

ਗਿਆਨ ਸਿੰਘ-ਹੱਛਾ! ਇਸ ਸ਼ੀਸ਼ੇ ਨਾਲ ਭੀ ਕਈ ਨਵੇਂ ਰੰਗ ਨਜ਼ਰ ਆਉਂਦੇ ਹਨ। ਵੇਖੋ, ਇਸ ਦੀਆਂ ਜੋ ਨੁੱਕਰਾਂ ਹਨ ਇਹ ਸੂਰਜ ਦੀਆਂ ਕਿਰਨਾਂ ਨੂੰ ਆਪਸ ਵਿਚ ਮਿਲਣ ਨਹੀਂ ਦੇਣਗੀਆਂ। ਇਸ ਦੇ ਨਾਲ ਸੂਰਜ ਦੀ ਰੰਗਤ ਤੁਹਾਨੂੰ ਹੋਰ ਭੀ ਸਾਫ਼ ਮਲੂਮ ਹੋ ਜਾਵੇਗੀ। ਇਹ ਆਖ ਕੇ ਸਭਨਾਂ ਬਾਲਕਾਂ ਨੂੰ ਵਾਰੀ ਵਾਰੀ ਉਹ ਕੱਚ ਦਾ ਟੋਟਾ ਦਿੱਤਾ ਅਤੇ ਆਖਿਆ ਧੁੱਪ

੫੦