ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੋਲਣਾ ਸਿੱਖਣ ਦੇ ਪਿੱਛੋਂ ਤਾਂ ਉਸ ਦੇ ਪ੍ਰਸ਼ਨਾਂ ਦੀ ਝੜੀ ਹੀ ਲੱਗ ਜਾਂਦੀ ਹੈ। ‘ਮਾਂ ਜੀ! ਇਹ ਕੀ ਹੈ? ਔਹ ਕੀ ਹੈ? ਇਹਦੇ ਫੁੱਲ ਚਿੱਟੇ ਤੇ ਔਹਦੇ ਲਾਲ ਕਿਉਂ ਨੇ? ਤਾਰੇ ਕੀ ਨੇ? ਚੰਦ ਕੀ ਏ? ਪਰਛਾਵਾਂ ਕੀ ਏ? ਇੱਟਾਂ ਕਿੱਥੋਂ ਆਉਂਦੀਆਂ ਨੇ? ਗੁੜ ਕੀਕੂੰ ਬਣਦਾ ਹੈ?’ ਆਦਿ ਸਵਾਲਾਂ ਨਾਲ ਉਹ ਬੜੇ ਬੜੇ ਸਿਆਣਿਆਂ ਨੂੰ ਚਕਰਾ ਦੇਂਦਾ ਹੈ। ਬਜ਼ਾਰ ਵਿਚ, ਮੇਲੇ ਵਿਚ, ਗੱਡੀ ਵਿਚ ਜਾਂ ਮੋਟਰ ਵਿਚ, ਜੰਗਲ ਵਿਚ ਜਾਂ ਪਹਾੜ ਤੇ ਉਹ ਸਵਾਲ ਪੁੱਛ ਪੁੱਛ ਕੇ ਆਪਣੀ ਵਾਕਫ਼ੀ ਵਿਚ ਵਾਧਾ ਕਰਦਾ ਹੈ ਤੇ ਚੀਜ਼ਾਂ ਦੀ ਤਹਿ ਤਕ ਪਹੁੰਚਣ ਦਾ ਜਤਨ ਕਰਦਾ ਹੈ। ਇਸ ਪੁੱਛਣ ਦੀ ਆਦਤ ਨਾਲ ਸਹਿਜੇ ਸਹਿਜੇ ਉਸ ਦਾ ਗਿਆਨ ਤੇ ਵੀਚਾਰ ਵਧਦੀ ਹੈ। ਜੇ ਉਸ ਨੂੰ ਇਨ੍ਹਾਂ ਸਵਾਲਾਂ ਦੇ ਠੀਕ ਠੀਕ ਜਵਾਬ ਦਿੱਤੇ ਜਾਣ ਤਾਂ ਉਹ ਚੀਜ਼ਾਂ ਨੂੰ ਉਨ੍ਹਾਂ ਦੇ ਅਸਲੀ ਰੂਪ ਵਿਚ ਵੇਖਦਾ ਹੈ, ਉਸ ਦੇ ਭਰਮ ਨਵਿਰਤ ਹੁੰਦੇ ਹਨ ਤੇ ਉਸ ਨੂੰ ਸਚ ਝੂਠ ਦਾ ਨਿਖੇੜਾ ਕਰਨਾ