ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ‘ਟੈਲੀਫ਼ੋਨ’ ਬਣਾ ਕੱਢੀ।

ਹੁਣ ਅਸੀਂ ਤੈਨੂੰ ਦੂਰ ਖੜੇ ਆਦਮੀ ਨਾਲ ਗੱਲਾਂ ਕਰ ਕੇ ਵਿਖਾ ਸਕਦੇ ਹਾਂ।

ਕਾਕਾ-ਦਿਖਾਉ ਜੀ।

ਗਿਆਨ ਸਿੰਘ-ਹੱਛਾ! ਪਹਿਲੇ ਸਾਡੇ ਪ੍ਰਸ਼ਨਾਂ ਦਾ ਉੱਤਰ ਦੇਹ ਤਾਕਿ ਤੇਰੇ ਸਮਝਣ ਵਿੱਚ ਕੋਈ ਕਸਰ ਨਾ ਰਹੇ।

ਕਾਕਾ-ਪੁੱਛੋ ਜੀ!

ਗਿਆਨ ਸਿੰਘ-ਜੇਕਰ ਕਿਸੇ ਲਚਕਦਾਰ ਚੀਜ਼ ਦੇ ਸਿਰ ਉਤੇ ਹੱਥ ਮਾਰੀਏ ਤਾਂ ਉਸ ਦੀ ਲਚਕ ਕਿਥੋਂ ਤਕ ਜਾ ਸਕਦੀ ਹੈ?

ਕਾਕਾ-ਦੂਜੇ ਸਿਰੇ ਤਕ।

ਗਿਆਨ ਸਿੰਘ--ਢੋਲਕ ਨੂੰ ਸੱਜੇ ਪਾਸਿਓਂ ਹੱਥ ਮਾਰੀਏ ਤਾਂ ਉਸ ਦੀ ਖੱਬੀ ਤਰਫ਼ ਵਾਲੀ ਪੁੜੀ ਕਿਉਂ ਫਰਕਦੀ ਹੈ ਅਤੇ ਕਿਉਂ ਆਵਾਜ਼ ਦੇਂਦੀ ਹੈ?

ਕਾਕਾ-ਸ਼ਾਇਦ ਲਚਕ ਦਾ ਹੀ ਕਾਰਨ ਹੈ।

ਗਿਆਨ ਸਿੰਘ-ਭਲਾ ਉਸ ਵਿਚ ਲਚਕ ਕਿੱਥੋਂ ਆਈ?

ਕਾਕਾ-ਮੈਂ ਵੀ ਇਹੋ ਹੀ ਸੋਚਦਾ ਹਾਂ।

ਗਿਆਨ ਸਿੰਘ-ਹਣੇ ਤੇ ਪੌਣ ਨੂੰ ਲਚਕਦਾਰ ਸਮਝ ਚੁਕਾ ਹੈਂ। ਫੇਰ ਕਿਉਂ ਭੁਲ ਗਿਓਂ?

੭੮