ਪੰਨਾ:ਚਾਚਾ ਸ਼ਾਮ ਸਿੰਘ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਈਆਂ ਹੋਈਆਂ ਨੇ, ਅਤੇ ਮਦਾਰੀ ਅਤੇ ਹੋਰ ਲੋਕੀ ਇਹ ਗਲ ਸੁਣ ਕੇ ਹਸ। ‘ਨਹੀਂ ਓਏ ਸੋਹਣਿਆਂ, ਇਹ ਗਲ ਨਹੀਂ ਮੁੰਹ ਤਾਂ ਵੇਖ, ਕੋਡੀ ਕੇਡੀ ਬਰਖੁਰਦਾਰੀ ਲਮਕਦੀ ਏ ਪਈ ਅਤੇ ਅਖਾਂ, ਬਲੋ ਓਏ, ਅਖਾਂ, ਜਿਵੇਂ ਆਹ ਮੇਰੇ ਕੋਟ ਦੇ ਬਟਨ। ਇਹ ਤਾਂ ਬੜੇ ਘਰਾਂ ਦੇ ਰਹਿਣ ਵਾਲੇ ਨੇ। ਮਦੂਕਰੇ, ਇਹਨਾਂ ਦੋ ਏਥੋਂ ਰਹਿਣ ਦਾ ਸਬਬ ਤਾਂ ਇਹ ਹੈ ਜੁ ਇਨਾਂ ਦੀ ਪੈਦਾਵਾਰ ਹੀ ਏਥੋਂ ਦੀ ਹੈ।
‘ਹੰੂ, ਇਹ ਵੀ ਕੋਈ ਸਰੋਂ ਦਾ ਬੁਰਾ ਨੇ।’
‘ਠੀਕ ਕਿਹਾ ਈ ਸੋਹਣਿਆ, ਸਰੋਂ ਦਾ ਨਹੀਂ, ਬਾਜਰੇ ਦਾ ਬੂਟਾ ਨੇ। ਅਛਾ ਬਈ, ਚਾਚਾ ਸ਼ਾਮਿਆਂ, ਸਚ ਦਸੀਂ, ਬਕਰਾ ਬਣੇਗਾ ਕਿ ਬਕਰੀ?’
ਪਰ ਚਾਚਾ ਜੀ' ਕਿਹੜੇ ਘਟ ਸਨ। ਮਦਾਰੀ ਦੀ ਸ਼ਰਾਰਤ ਨੂੰ ਇਵੇਂ ਤਾੜ ਗਏ ਜਿਵੇਂ ਕਚਹਿਰੀਆਂ ਵਿਚ ਦਲਾਲ ਮੁਅੱਕਲ ਨੂੰ ਸੁੰਘ ਲੈਂਦਾ ਹੈ। ਕੁਝ ਹਸੇ ਅਤੇ ਮਗਰੋਂ ਦੀ ਕਿਹਾ,
‘ਬਕਰਾ।’
'ਸ਼ਾਬਾ ਓਏ ਮਾਂ ਦਿਆ ਪਤਰਾ, ਬਾਬਾ, ਪਰ ਅਗੇ ਕਹਿੜੀ ਕਬਰ ਸੀ? ਫੇਰ ਦਾਰੀ ਦੇ ਹਥ। ਕਿਉਂ, ਹੈ ਨਾ ਬਕਰੇ ਵਰਗੀ ਅਤੇ ਨਾਂ ਤੇਰਾ ਕੀ ਏ, ਚਾਚਾ ਸ਼ਾਮਿਆਂ? ਛੇਤੀ ਬੋਲ।
‘ਸ਼ਾਮ ਸਿੰਘ।’
’ਵਾਹ ਓਏ ਅੱਲਾ, ਤੇਰੀਆਂ ਕੁਜੇ ਵਿਚ ਲੱਤਾਂ। ਆਦਮੀਆਂ ਨੂੰ ਸਿੰਗ ਵੀ ਲਾ ਦਿਤੇ ਈ। ਲਓ, ਚਾਚਾ ਜੀ ਇਕ ਘੰਟੇ ਦੇ

੩੦