ਪੰਨਾ:ਚਾਚਾ ਸ਼ਾਮ ਸਿੰਘ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

....................੩
ਚਾਚਾ ਜੀ ਦੀ ਤਜਵੀਜ਼


ਸਾਡੇ ਚਾਚੇ ਸ੍ਰੀ ਨਨ ਯਾਨਵੇਂ ਹਜ਼ੂਰ, ਮੂਰਖਿਅਚਾਰੀਆ, ਸ੍ਰੀ ਸ਼ਾਮ ਸਿੰਘ ਜੀ ਨੇ ਅਪਣੀ ਹਯਾਤੀ ਵਿਚ ਬੜੇ ਹੀ ਪਾਪੜ ਵੇਲੇ ਅਤੇ ਉਹ ਵੀ ਭਾਂਤ ਭਾਂਤ ਦੋ-ਮੰਗੀ ਦੇ, ਮਾਂਹ ਦੇ, ਮਸਰਾਂ ਦੇ, ਅਤੇ ਹੋਰ ਤਾਂ ਹੋਰ ਮੋਠਾਂ ਦੀ ਦਾਲ ਦੇ ਵੀ। ਅਤੇ ਇਹਦੀ ਵਜ੍ਹਾ ਇਹ, ਜੁ ਚਾਚਾ ਜੀ ਲਈ ਮੱਮੇ ਮੱਮੇ ਵਾਲੀਆਂ ਸਭ ਦਾਲਾਂ ਬਰੋਬਰ ਸਨ, ਪਰੰਤੂ ਇਹ ਗੱਲ ਸਾਨੂੰ ਬਹੁਤ ਸਮੇਂ ਤਕ ਵੀ ਪਤਾ ਨਾ ਲਗ ਸਕੀ ਜੁ ਪਾਪੜਾਂ ਦਾ ਇਤਨਾਂ ਤਜਰਬਾ ਹੁੰਦਿਆਂ ਸੁੰਦਿਆਂ ਵੀ ਕਿਉਂ ਸਾਡੇ ਚਾਚੇ ਹੋਰਾਂ ਪਾਪੜਾਂ ਦਾ ਹਟ ਨਾ ਸੁ ਖੋਲਿਆ, ਪਰ ਹੁਣ ਜਦੋਂ ਵਡੀਆਂ ਛੋਟੀਆਂ ਸਭੋ ਪਰਕਾਰ ਅਤੇ ਪਰੋਟੈਕਟਰਾਂ ਦੀਆਂ ਕੋਸ਼ਸ਼ਾਂ ਕਰਕੇ ਸਾਨੂੰ ਚਾਚਾ ਜੀ ਦੇ ਕੁਝ ਨਿਜੀ ਚਿਠੀ ਪਤਰ ਪੜ੍ਹਨ ਅਤੇ ਇਕ ਦੋ ਉਹਨਾਂ ਦੇ ਹੱਥ ਲਿਖਤ ਨੁਸਖੇ ਪੀਣ ਦਾ ਮੌਕਿਆ ਮਿਲਿਆ ਹੈ ਸਾਨੂੰ ਤਸੱਲਾ ਹੋ ਗਿਆ ਹੈ ਜੋ

੩੦