ਪੰਨਾ:ਚਾਚਾ ਸ਼ਾਮ ਸਿੰਘ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਿਆ ਸੀ ਅਤੇ ਵਡੇ ਹੋਕੇ........

‘ਬਹੁਤੀਆਂ ਗੱਲਾਂ ਨਾ ਕਰ ਓਏ ਬੇਵਕੂਫ਼, ਸਿਧੀ ਤਰਾਂ ਬਕ ਤੇਰਾ ਨਾਂ ਕੀ ਏ?? ਅਦਾਲਤ ਦੀ ਆਵਾਜ਼ ਵਿਚ ਗੁਸਾ ਸੀ।

‘ਜੀ, ਚਾਚਾ ਸ਼ਾਮੁ
ਚਾਚਾ ਸ਼ਾਮ।
‘ਹਾਂ ਗਰੀਬ ਨਿਵਾਜ।”
‘ਤੇਰੇ ਪਿਓ ਦਾ??
ਜੀ ਮੇਰੇ ਪਿਓ ਦਾ ਕੀ?
‘ਨਾਂ, ਹੋਰ ਕੀ।
‘ਜੀ ਉਹਦਾ ਨਾਂ ਸੀ, ਬਾਬਾ ਰਾਮੁ'।

‘ਤੇ ਤੇਰੀ ਉਮਰ, ਚਾਚਾ ਸ਼ਾਮ ਸਿੰਘ’ ਪਿਓ ਪਤ ਦਾ ਨਾਂ ਸੁਣ ਕੇ ਅਦਾਲਤ ਕੁਝ ਨਰਮਾ ਗਈ ਜਾਪਦੀ ਸੀ।

ਜੀ, ਹੁਣ ਕਾਹਦੀ ਉਮਰ ਰਹਿ ਗਈ ਏ', ਬਸ ਫਲ ਹੀ ਗਈ ਜਾਣੋ। 'ਓਏ ਮੈਂ ਪੁਛਦਾ ਹਾਂ, ਕਿਤਨੀ ਏਂ।

ਜੀ, ਕਹਿਣ ਨੂੰ ਤਾਂ ਭਾਵੇਂ ਸੱਤਰ ਕਹਿ ਲਵੋ ਉਹ ਵੀ ਠੀਕ ਏ, ਉੱਝ ਸਠ ਵੀ ਝੂਠ ਨਹੀਂ, ਪਰ ਸਚੋ ਸਚ ਪਛਦੇ ਹੋ ਤਾਂ ਮੇਰੀ ਉਮਰ ਏਸ ਵੇਲੇ ਹਜੂਰ ਬਸ ਅਦਾ ਸਦਾ ਤੁਹਾਡੀ ਉਮਰ ਤੋਂ ਹੋਰ ਨਹੀਂ ਤਾਂ ਘਟੋ ਘਟ ਢਿਓਡੀ ਤਾਂ ਜ਼ਰੂਰ ਦੀਓ ਹੋਣੀ ਏ।

'ਡਿਓਡੀ ਦਾ ਬੱਚਾ ਅਦਾਲਤ ਨੇ ਖਿਝ ਕੇ ਕਿਹਾ ਸਾਫ ਸਾਫ ਮਰ, ਤੇਰੀ ਉਮਰ ਕਿਤਨੀ ਹੈ?

‘ਜੀ, ਤੁਹਾਡੇ ਮੂਹਰੇ ਝੂਠ ਬੋਲਣ ਵਾਲੇ ਦਾ ਫਿਟੇ ਮੂੰਹ, ੩੬