ਪੰਨਾ:ਚਾਚਾ ਸ਼ਾਮ ਸਿੰਘ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਦਾਲਤ ਨੇ ਹੋਰ ਢੰਗ ਕੀਤਾ।
“ਓਏ, ਤੇਰਾ ਗੁਜਾਰਾ ਕਿਸ ਦੇ ਸਿਰ ਹੈ।
‘ਜੀ, ਮੇਰੀ ਆਮਦਨ ਤੇ`।
'ਫੇਰ ਤੇਰੀ ਆਮਦਨ ਕਿਥੋਂ ਆਉਂਦੀ ਏ??
‘ਹਜੂਰ ਬਾਹਰੋਂ'
ਅਦਾਲਤ ਦਾ ਸਬਰ ਮੁੱਕ ਗਿਆ।
“ਓਏ ਬਾਹਰੋਂ ਦਿਆ ਸਾਲਿਆ, ਬਾਹਰੋਂ ਕਿਥੋਂ। ਛਠੇ ਖੁਹ ਚੋਂ।
“ਨਹੀਂ, ਹਜੂਰ ਪਕੇ ਚੋਂ
'ਫੇਰ ਉਹ ਆਮਦਨ ਕਿਸ ਤਰ੍ਹਾਂ ਦੀ ਏ”।
‘ਜੀ ਹਲਾਲ ਦੀ, ਬਿਲਕੁਲ
ਅਦਾਲਤ ਨੇ ਆਪਣੀਆਂ ਭੱਵਾਂ ਚੜਾਂ ਲਈਆਂ ਤੇ ਕਲਮ ਭਵਾਂ ਮਾਰੀ ਮੁਆਮਲਾ ਵਿਗੜਦਾ ਵੇਖ ਅਸੀਂ ਵਿਚ ਪੈ ਗਏ।
“ਚਾਚਾ ਜੀ, ਅਦਾਲਤ ਪਛਦੀ ਏ, ਤੁਸੀ ਕੀ ਕੰਮ ਕਰਦੇ ਹੋ?
ਮੈਂ, ਮੈਂ ਖੇਤੀ ਦਾ, ਹੋਰ ਕੀ
ਅਦਾਲਤ ਨੇ ਅਗਲਾ ਸੁਆਲ ਕੀਤਾ।
ਕਿਥੇ ਰਹਿੰਦਾ ਏ?
‘ਜੀ ਆਪਣੇ ਪਿੰਡ
ਅਦਾਲਤ ਨੇ ਤਾਂ ਅਪਣਾ ਮਥਾ ਹੀ ਪਿਟ ਲਿਆ। “ਓਏ ਪਾਜੀਆ, ਉਸ ਪਿੰਡ ਦਾ ਕੋਈ ਥਹੁ ਪਤਾ ਵੀ ਹੈ ਜਾਂ ਨਹੀਂ।
ਜੀ ਹੈ, ਹੈ ਕਿਉਂ ਨਹੀਂ
ਮੁਆਮਲਾ ਫੇਰ ਦੀ ਚੂ ਚੂ ਹੁੰਦਾ ਵੇਖ ਅਸਾਂ ਚਾਚਾ ਜੀ ਨੂੰ

੩੮