ਪੰਨਾ:ਚਾਚਾ ਸ਼ਾਮ ਸਿੰਘ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਅਰਦਲੀ ਦੀ ਕੁਰਸੀ ਤੋਂ

ਸਾਡੇ ਮਿਤ੍ਰ ਭੀ ਬਸ ਲੇਖੇ ਦੇ ਕਿਲਕਈ ਏ, ਕਲਮ-ਘਸੱਈਏ, ਕਾਨੀ ਮਾਰ ਮਿਤ੍ਰ ਹੀ ਜਾਪਦੇ ਹਨ, ਨਹੀਂ ਤਾਂ ਭਲਾ ਸੋ ਕਰੋ ਜੇ ਉਹ ਸਾਡੀ ਔਕੜ ਦੇ ਬਾਰੇ, ਸਾਡੇ ਤੋੜੀ ਆਪਣਾ ਕੋਈ ਹੱਲ ਨ੍ਹਾ ਸੁ ਭੇਜ ਸਕਦੇ, ਹਲ ਸੌਹਰੇ ਨੇ ਤਾਂ ਖਾਦੀ ਕੜੀ ਹਲ ਨਾ ਹੀ ਚਾ ਭੇਜਦੇ, ਪਲ ਹਲ ਦੀ ਥਾਂ ਕੋਈ ਜੂਲਾ, ਪੰਜਾਲੀ, ਗਡੀ,ਪੱਥਾ, ਕੁਛ ਤਾਂ ਭੇਜ ਦੇਦੋ, ਪਰ ਚੰਗਾ ਉਹ ਜਾਣੇ ਉਨਾਂ ਦੀ ਮਰ ਗਈ ਹੈ। ਨਾ ਸਚੋਂ ਮਰਜ਼ੀ, ਸਾਡੇ ਟੇਟੇ ਵੀ ਤਾਂ ਕਦੀ ਚੜਣਗੇ ਹੀ ਨਾ ।
ਖੋਰ ਏਹ ਤਾਂ ਹੋਈ ਸੁ ਹੋਈ । ਕੇਰਾਂ ਦੀ ਗੱਲ, ਸਾਡੇ ਪਿੰਡ ਦੇ ਰਬ ਦੀ ਟੈਂਕੀ ਜੁ ਖਾਲੀ ਹੋਈ, ਸਾਡੇ ਪਿੰਡ ਮੀਂਹ ਤਾਂ ਨਾ ਪਿਆ, ਸਗੋਂ ਉਲਟਾ ਕਾਲ ਪੈ ਗਿਆ ਅਤੇ ਪਿਆ ਵੀ ਕਰ ਕਰ ਕੇ ਕੁਝ ਏਸੇ ਢੰਗ ਨਾਲ ਜੁ ਉਠਣ ਦਾ ਨਾਂ ਹੀ ਨਾ ਲਏ ।