ਪੰਨਾ:ਚਾਚਾ ਸ਼ਾਮ ਸਿੰਘ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਿਮੀਦਾਰਾਂ ਵਿਚਾਰਿਆਂ ਆਪਣੇ ਜੇਹੀ ਬਥੇਰੀ ਲਾਈ, ਦਲੀਲਾਂ ਵੀ ਕੀਤੀਆਂ, ਅਪੀਲਾਂ ਵੀ ਕੀਤੀਆਂ, ਹੋਰ ਤਾਂ ਹੋਰ, ਉਹਦੇ ਅਜੰਟਾਂ ਦੀ ਮਾਰਫਤ ਰਬ ਨੂੰ ਰਿਸ਼ਵਤਾਂ ਬੀ ਦੇ ਭੇਜੀਆਂ, ਪਰ ਰਬ ਦਾ ਨਖਰਾ ਢਿੱਲਾ ਹੀ ਨਾ ਹੋਇਆ ਅਤੇ ਆਖ਼ਿਰ ਨੂੰ, ਮਰਦੇ ਕੀ ਨਾ ਕਰਦੇ, ਜ਼ਿਮੀਦਾਰਾਂ ਦੇ ਸਰਦੇ ਪੁਜਦੇ ਟਬਰਾਂ ਨੇ ਤਾਂ ਹੇਠ ਉਪਰ ਹੋਕੇ ਕਿਵੇਂ ਨਾ ਕਿਵੇਂ ਆਪਣੇ ਗੁਜ਼ਾਰੇ ਤੋਰ ਹੀ ਲਏ, ਪਰ ਬਾਕੀਆਂ ਦੇ ਤੁਰਨ ਵਿਚ ਹੀ ਨਾ ਆਵਣ, ਉਹ ਵਿਚਾਰੇ ਦੇਖ ਤਸੀਹੇ ਜਰਦੇ, ਵਿਲੂੰ ਵਿਲੂੰ ਕਰਦੇ, ਆਹਾਂ ਭਰਦੇ, ਠੰਡਾਂ ਚੁ ਠਰਦੇ ਟਬਰਾਂ ਤੇ ਟਬਰ, ਜਾ ਹੋਏ ਬਰਦੇ, ਕੋਈ ਇਕ ਸ਼ਹਿਰ ਕੋਈ ਦੂਜੇ ਕੋਈ ਇਕ ਕੋਲ, ਕੋਈ ਦੁਜੇ ਕੋਲ ਅਤੇ ਏਸੇ ਮਾਰੀ ਮਾਰ ਵਿੱਚ ਇਕ ਦਿਨ ਛਣ-ਛਣਵਾਰ ਨੂੰ ਸਾਡੇ ਪੂਜਯ ਸ੍ਰੀ ਮਾਨਯਵਰ ਚਾਚਾ ਸ੍ਰੀ ਸ਼ਾਮ ਸਿੰਹ ਜੀ ਵੀ ਸਾਡੇ ਕੋਲ ਆ ਵਰਾਜੇ |
ਢਿਲੂੰ ਢਿਲੂੰ ਜਹੀ ਚਾਲ, ਚੂੰ ਚੂੰ ਜਿਹਾ ਬੋਲ, ਅਸੀਂ ਚਾਚਾ ਜੀ ਦੀ ਊੜੇ ਤੋਂ ਲੈਕੇ ਆੜੇ ਤੇੜੀ ਸਾਰੀ ਸ਼ਾਮ ਕਥਾ ਸੁਣੀ ਅਤੇ ਫੈਸਲਾ ਕੀਤਾ ਜੁ ਪਾਹ ਪੜੌਸ,ਚਾਚਾ ਜੀ ਨੂੰ ਜ਼ਰੂਰ ਕਿਸੇ ਨ ਕਿਸੇ ਕੋਲ ਨੌਕਰ ਅਥਵਾ ਮੁਲਾਜ਼ਮ ਜਾਂ ਅਰਦਲੀ ਰਖਵਾ ਦਿਤਾ ਜਾਵੇ। ਰਾਤ ਤਾਂ ਅਸੀ ਸੌਂ ਕੇ ਹੀ ਗੁਜ਼ਾਰੀ, ਪਰ ਸਵੇਰ ਹੁੰਦਿਆਂ ਹੀ ਅਸੀਂ ਆਪਣੀ ਅਕਲ ਲੜਣੀ ਸ਼ੁਰੂ ਕਰ ਦਿੱਤੀ ਤੇ ਸਾਡੀ ਅਕਲ ਅੰਗਰੇਜ਼ਾਂ ਵਾਗੂੰ ਬਹੁਥੇਰੀਓ ਲੜੀ, ਦਮ ਤੋੜ ਕੇ ਲੜੀ, ਲੜੀਓ ਗਈ, ਪਰ ਮੋਰਚਾ ਸਰ ਹੁੰਦਾ ਨਜ਼ਰ ਨ ਆਵੇ, ਪਰ ਤਾਹੀਓੁਂਂ ਖਬਰ ਜੁ ਸਾਡੇ ਉਸ ਮੋਰਚੇ ਵਿਚ ਸਾਡੇ ਸ੍ਰੀ ਮਤੀ ਜੀ ਵੀ ਆ ਡਟੇ। ਬਸ, ਫੇਰ ਕੀ ਸੀ, ਉਨੀ ਸੌ ਚੌਦਾਂ ਦੀ ਲੜਾਈ ਵਾਂਗ ਅੰਗਰੇਜ਼ਾਂ ਨਾਲ ਇਟਲੀ ਮਿਲ ਗਈ ਸਮਝੋ। ਅਸਾਂ ਦੋਹਾਂ ਜੋ ਰਲਵਾਂ

੬੫