ਪੰਨਾ:ਚਾਚਾ ਸ਼ਾਮ ਸਿੰਘ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੈਰ ਚਾਚੇ ਭਤਰੀਏ ਨੇ ਨਕ ਜੋੜ ਜੋੜ ਕਈ ਇਕ ਕਾਨਫਰੰਸਾਂ ਹੋਰ ਵੀ ਕੀਤੀਆਂ, ਪਰ ਅਖੀਰ ਨੂੰ ਇਹੋ ਫੇਸਲਾ ਠਹਿਰਿਆ, ਅਤੇ ਮਸਾਂ ਮਸਾਂ ਦੀਉ ਠਹਿਰਿਆ, ਜੁ ਚਾਚਾ, ਭਤਰੀਆ ਸੁਖ ਨਾਲ ਦੋਵੇਂ ਹੀ ਜਾਂਜੀਆਂ ਨੂੰ ਨਿਹਾਲ ਕਰਨ; ਦੋ ਚਾਰ ਦਿਨ ਹੋਰ ਅਤੇ ਨੀਯਤ ਸਮੇਂ ਤੇ ਅਸੀਂ ਬ-ਸਵਾਰੀ ਟਾਂਗਾ ਰੋਲ ਦੇ ਸਟੇਸ਼ਨ ਦੇ ਬਾਹਰ ਜਾ ਅਪੜੇ, ਪਰ ਅਸੀ ਅਜੇ ਟਾਂਗ ਵਿਚੋਂ ਉਤਰੇ ਵੀ ਨਹੀਂ ਸਾਂ ਜੁ ਕਰ ਕੇ ਹਮ ਕਹਿਤੇ ਭਏ ਟੇਸ਼ਨ ਵਾਲੀ ਮੁਕਤੀ ਫੌਜ ਦੇ ਚਾਰ ਕੁ ਜੁਆਨ ਸਾਡੇ ਚਾਚਾ ਜੀ ਦੇ ਦੁਆਲੇ ਹੋ ਪਏ, 'ਬਾਬਾ ਜੀ ਕੁਲੀ’ ‘ਬਾਬਾ ਜੀ ਕੁਲੀ ਓਇ ਹਟੋ, ਕੁਲੀ ਤੁਸੀਂ ਕਿ ਚਾਚਾ ਜੀ ਅਤੇ ਇਤਨਾ ਕਹਿ ਅਸੀ ਉਹਨਾਂ ਫੌਜੀਆਂ ਨੂੰ ਤਾਂ ਪਿਛਾਂਹ ਧਕ ਦਿਤਾ ਅਤੇ ਆਪ ਆਪਣਾ ਇਕ ਹਥ-ਬੇਗ ਫੜੀ ਟਾਂਗੇ ਉਤੋਂ ਹੇਠਾਂ ਤਸ਼ਰੀਫ ਲੈ ਆਏ। ਇਤਨੇ ਮੇਂ ਚਾਚਾ ਤਬ ਫਿਰ ਅੰਤਰ ਧਿਆਨ ਹੋਏ ਗਿਆ, ਅਤੇ ਆਖਿਓ ਸੁ — ‘ਬਚੂ ਹੀਰਿਆ, ਟੇਸ਼ਨ ਤੋਂ ਜੋ ਅਸਾਂ ਆਏ ਲਥੇ ਹਾਂ ਅਬ ਟਿਕ ਦਾ ਫਿਕਰ ਕਰਨਾ ਹੀ ਉਚਿਤਯ ਹੈ, ਉਂਝ ਇਹ ਸਭ ਫਿਕਰ ਸਾਹਿਬ ਨੂੰ ਹੈ, ਪਰ ਤੀਸਹੇ ਦਰਜੇ ਦੇ ਟਿਕਸ ਘਰ ਮੇਂ ਘਣੀ ਧਕਾ ਪੇਲ ਅਸਾਂ ਆਪਣੀ ਨੇਤਰੀਂ ਦੇਖੀ ਹੈ.....' ਤਬ ਟਾਂਗੇ ਵਾਲਾ ਬੋਲ ਪਿਆ, ਆਖਿਆ ਸੁ, ‘ਬਾਬਾ ਤੇਰਾ ਸਾਹਿਬ ਤਾਂ ਅਸਾਂ ਡਿਠਾ ਸੁਣਿਆ ਕਿਛ ਨਾਂਹੀ, ਤੁਮ ਟਾਂਗੇ ਕਾ ਕਰਾਇਆ ਦਿਓ।' ਤਬ ਚਾਚਾ ਸ਼ਾਮ ਜੀ ਆਖਿਆ, 'ਬਈ ਕੋਚਵਾਨ, ਜਿਸ ਗੱਡੀ ਚੜ੍ਹਕੇ ਡਿਠਾ ਏ ਉਸਾਂਈ ਸਾਰ ਏ, ਤੂੰ ਕਿਆ ਜਾਣੇ।' ਤਬ ਹਮ ਨੇ ਬੀਚ

੭੬