ਪੰਨਾ:ਚਾਚਾ ਸ਼ਾਮ ਸਿੰਘ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਚਾ ਜੀ ਦੇ ਅਮੋਲਕ ਦਰਸ਼ਨਾਂ ਲਈ ਸ਼ਾਇਦ ਤੁਹਾਨੂੰ ਇਤਨਾ ਕੁ ਹੀ ਸਮਾਂ ਉਡੀਕਦੇ ਰਹਿਣਾ ਪਵੇ ਕਿ ਜਿੰਨਾ ਕੁ ਸਮਾਂ ਹਿਟਲਰ ਨੂੰ ਮਾਸਕੋ ਦੇ ਦਰਸ਼ਨਾਂ ਲਈ ਉਡੀਕਦੇ ਰਹਿਣਾ ਪਿਆ ਸੀ।
ਖੈਰ, ਚਾਚਾ ਜੀ ਦੇ ਅਮੋਲਕ ਦਰਸ਼ਨ ਤਾਂ ਜਿਵੇਂ ਕਿ ਆਣ ਕਰ ਕਰ ਕੇ ਇਸ ਕੇ ਬੀਚ ਮੈਂ ਅਸੀਂ ਉਪਰ ਅੰਕਿਤ ਕਰ ਆਏ ਹਾਂ, ਅਸੀਂ ਤੁਹਾਨੂੰ ਇਹਨਾਂ ਹਾਲਤਾਂ ਅੰਦਰ ਸ਼ਾਇਦ ਹੀ ਸਪਲਾਈ ਕਰ ਸਕਦੇ, ਪਰ ਹਾਂ ਇਹ ਅਸੀਂ ਜ਼ਰੂਰ ਕਰ ਸਕਦੇ ਹਾਂ ਜੁ ਚਾਚਾ ਜੀ ਦੇ ਦਰਸ਼ਨਾਂ ਦੀ ਬਜਾਏ ਅਸੀਂ ਤੁਹਾਨੂੰ ਚਾਚੇ ਜੀ ਦੇ ਦਰਸ਼ਨ ਕਰਵਾ ਦਈਏ। ਇਹਦੇ ਵਿਚ ਸ਼ਕ ਨਹੀਂ ਜੁ ਕੈਰਾਂ ਤਾਂ ਤੁਸੀਂ ਜ਼ਰੂਰ ਦੀਓ ਹਰਿਆਨ ਹੋਵੋਗੇ ਭਈ ਰੰਨ ਤਾਂ ਚਾਚਾ ਜੀ ਦੇ ਪਿਉ ਦੇ ਘਰ ਵੀ ਨਹੀਂ ਸੀ ਤੇ ਚਾਚਾ ਜੀ ਦੇ ਘਰ ਕਿਥੋਂ ਆਈ। ਪਰ ਸਚ ਜਾਣੀਓ! ਮਿਤਰ ਜੀ, ਸਾਨੂੰ ਤੁਹਾਡੀਓ ਕਸਮ, ਅਸੀਂ ਤੁਹਾਨੂੰ ਅਪਣੀ ਅੰਦਰੂਨੀ ਵਾਕਫੀ ਦੇ ਜ਼ੋਰ ਤੇ ਇਹ ਹਲਫੀਆ ਕਹਿਣ ਦਾ ਦਾਹਵਾ ਕਰਦੇ ਹਾਂ ਜੋ ਚਾਚਾ ਜੀ ਦੇ ਘਰ ਵੀ ਇਕ ਸਚ ਮੁਚਲੀ ਨਾਰ, ਸਿਕੇ ਬੰਦ, ਤਵੇ ਮਾਰਕਾ ਤੀਵੀਂ ਸੀ, ਤੀਵੀਂ ਵੀ ਕਾਹਦੀ, ਔਰਤ ਸੀ ਔਰਤ, ਜਨਾਬੇ ਵਾਲਾ! ਪਰ ਤੁਸੀਂ ਪੁਛੋਗੇ ਜੋ ਤੀਵੀ ਔਰਤ ਵਿੱਚ ਕੀ ਫਰਕ! ਅਤੇ ਅਸੀਂ ਕਹਾਂਗੇ-ਬੇਸ਼ਕ, ਇਤਬਾਰ ਨਹੀਂ ਤਾਂ ਈ. ਪੀ. ਆਰ ਦੇ ਰੇਲਵਾਈ ਮਹਿਕਮੇ ਵਲੋਂ ਗਡੀਆਂ ਉਤੇ ਲਿਖੇ, ਲਫਜ਼ ਵਲ ਧਿਆਨ ਦਿਓ। ਤੁਹਾਨੂੰ ਆਪੇ ਸਮਝ ਪੈ ਜਾਊ। ਇਹ ਰੇਲਵਾਈ ਵਾਲੇ ਭੀ ਖੜੇ ਕੋਈ

੮੯