ਪੰਨਾ:ਚਾਰੇ ਕੂਟਾਂ.pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੁੰਦਰਾਂ ਵਿਚ ਲੁਕ ਗਏ ਸ਼ੈਤਾਨ ਨੇ,
ਸਾਂਝ ਹੈ ਪਰਵਾਰ ਬਣਕੇ ਨੱਚ ਪਈ-
ਜ਼ਿੰਦਗੀ ਅੱਜ......

ਜ਼ਿੰਦਗੀ ਨੇ ਚਾਅ ਪੂਰੇ ਕਰ ਲਏ,
ਜੀਊਣ ਦੇ ਉਪਾ ਪੂਰੇ ਕਰ ਲਏ,
ਪੈਂਡਿਆਂ ਲਈ ਰਾਹ ਪੂਰੇ ਕਰ ਲਏ,
ਵਦਾਣੀਆਂ ਲਈ ਤਾਂ ਪੂਰੇ ਕਰ ਲਏ,
ਚੋਟ ਅਜ ਟੁਨਕਾਰ ਬਣਕੇ ਨੱਚ ਪਈ-
ਜ਼ਿੰਦਗੀ ਅੱਜ......

ਬੁਲਬੁਲਾਂ ਸੱਯਾਦ ਪਿੰਜਰੇ ਪਾ ਲਏ,
ਇਨਸਾਨ ਨੇ ਇਨਸਾਨ ਗਲੇ ਲਾ ਲਏ,
ਸੰਗੀਤਕਾਰਾਂ ਸਾਜ਼ ਨਵੇਂ ਚਾ ਲਏ,
ਲੋਕ ਨਗਮੇ ਗੁੰਗੀਆਂ ਨੇ ਗਾ ਲਏ,
ਰਾਗਣੀ ਮਲਹਾਰ ਬਣ ਕੇ ਨੱਚ ਪਈ।
ਜ਼ਿੰਦਗੀ ਅੱਜ.......

ਨਾਚ ਨੱਚਿਆ ਕਲਾਂ ਦੀ ਆਵਾਜ਼ ਹੈ,
ਹੁਨਰ ਦੇ ਵਿਚ ਜ਼ਿੰਦਗੀ ਦੇ ਰਾਜ਼ ਹੈ,
ਅਰਸ਼ ਦੇ ਵਿਚ ਸਾਇੰਸ ਦੀ ਪਰਵਾਜ਼ ਹੈ,
ਚੜ੍ਹਤ ਸਾਹਵੇਂ ਜ਼ਿੰਦਗੀ ਦਾ ਕਾਜ਼ ਹੈ,

-੧੦੫-