ਪੰਨਾ:ਚਾਰੇ ਕੂਟਾਂ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਣੇ ਮਝੀਆਂ ਦੇ ਤੈਨੂੰ ਪਾਲੀਆ ਵੇ,

ਸੱਦਣ ਪੈਲੀਆਂ ਮੇਰੇ ਪੰਜਾਬ ਦੀਆਂ।

ਪਿਆਰੇ ਸਜਣਾ ਠੱਗਾਂ ਤੋਂ ਦੁਖੀ ਹੋ ਕੇ,

ਜਾਨਾਂ ਸੋਹਲ ਨੇ ਸਾਹ ਵਰੋਲ ਦੀਆਂ।

ਜਦੋਂ ਸਕਤਾ ਮਾਰਦਾ ਮਾੜਿਆਂ ਨੂੰ,

ਓਦੋਂ ਅੱਖੀਆਂ ਤੈਨੂੰ ਨੇ ਟੋਲਦੀਆਂ।


ਤੇਰਾ ਮਿਸ਼ਨ ਸੀ ਬੈਠ ਕੇ ਵੰਡ ਖਾਣਾ,

ਏਥੇ ਦੇਸ਼ ਦੀਆਂ ਪਈਆਂ ਵਡੀਆਂ ਨੇ।

ਤੇਰਾ ਧਰਮ ਸੀ ਭੁੱਲੇ ਨੂੰ ਰਾਹ ਪਾਉਣਾ,

ਏਥੇ ਧਰਮ ਵਾਲੇ ਲਾਹੁੰਦੇ ਡੰਡੀਆਂ ਨੇ।

ਤੇਰੀ ਦਇਆ ਸੀ ਡਿਗੇ ਨੂੰ ਚੁੱਕ ਲੈਣਾ,

ਏਥੇ ਮੋਇਆਂ ਤੇ ਚਲਦੀਆਂ ਚੰਡੀਆਂ ਨੇ।

ਤੇਰੀ ਜੁਰਅਤ ਸੀ ਪਾਪ ਨੂੰ ਪਾਪ ਕਹਿਣਾ,

ਏਥੇ ਸੱਚ ਤੇ ਪੈ ਰਹੀਆਂ ਭੰਡੀਆਂ ਨੇ।


ਕੌੜੇ ਰੇਠਿਆਂ ’ਚ ਮਿੱਠਤ ਭਰ ਸਕਣੈ,

ਰਮਜ਼ਾਂ ਜਾਣ ਜਾਂ ਸਖਣੀ ਝੋਲ ਦੀਆਂ।

ਬੱਦਲ ਚੰਨ ਨੂੰ ਜਦੋਂ ਲੁਕਾ ਲੈਂਦੈ,

ਓਦੋਂ ਅੱਖੀਆਂ ਤੈਨੂੰ ਨੇ ਟੋਲਦੀਆਂ।


ਕੌਡੇ ਅਜ ਵੀ ਤੇਲ ਤਪਾਉਣ ਮਿਲ ਕੇ,

ਭੰਨਣ ਵਾਸਤੇ ਫੇਰ ਲੁਕਾਈ ਮੇਰੀ।

ਕਿਰਪਾ ਧਾਰਕੇ ਜਗਤ ਦੀ ਤਪਸ਼ ਲਾਹਵੋ,

ਚਾਰ ਕੂਟ ਦੇ ਵਿਚ ਦੁਹਾਈ ਮੇਰੀ।

- ੧੩ -