ਪੰਨਾ:ਚਾਰੇ ਕੂਟਾਂ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਤੇ ਵਸਦਾ ਵੇਖਣੈ ਸਾਰਿਆਂ ਨੂੰ,
ਮੈਂ ਨਹੀਂ ਕਿਸੇ ਨੂੰ ਜੜ੍ਹੋਂ ਮਿਟਾਨ ਆਇਆ।

ਨਵੀਂ ਜ਼ਿੰਦਗੀ ਦੇ ਗਈ ਮੁਰਦਿਆਂ ਨੂੰ,
ਸਹਿ ਸੁਭਾ ’ਚ ਓਸ ਫਕੀਰ ਦੀ ਗੱਲ।
ਸ਼ੰਕੇ ਲਾਹ ਕੇ ਰੱਖ ਗਈ ਦਿਲਾਂ ਵਾਲੇ,
ਉੱਚੇ ਪਿਆਰ ਵਾਲੀ ਉਸ ਗੰਭੀਰ ਦੀ ਗੱਲ।
ਕੰਨ ਖੁਲ੍ਹਦੇ ਗਏ ਸਮਾਧੀਆਂ ਦੇ,
ਛੇੜੀ ਐਸੀ ਸੀ ਓਸ ਵਹੀਰ ਦੀ ਗੱਲ।
ਲੇਖਾਂ ਉਚਿਆਂ ਵਾਲੇ ਦੇ ਲੇਖ ਸੌਂ ਗਏ,
'ਆਂਦੀ ਅਮਲ ਚੋਂ ਜਦੋਂ ਤਦਬੀਰ ਦੀ ਗੱਲ।


ਪਹੁੰਚੀ ਰੁਡਾਂ 'ਚ ਜਿਥੇ ਵੀ ਹਵਾ ਵਗੀ,
ਘਰ ਸਭਨਾਂ ਦੇ ਉਹ ਮਹਿਮਾਨ ਆਇਆ।
ਅਮਰ' ਜੋਤ ਜਗਾ ਕੇ ਦਿਲਾਂ ਅੰਦਰ,
ਜਗ ਵਿਚੋਂ ਅਨ੍ਹੇਰ ਮਿਟਾਨ ਆਇਆ।

- ੨੧ -