ਪੰਨਾ:ਚਾਰੇ ਕੂਟਾਂ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਤਾਂ ਨਹੀਂ ਹੁਣ ਦੂਰ ਜਾ ਕੇ ਭਟਕਣਾਂ।

ਮੈਂ ਤੇ ਨਹੀਂ ਹੁਣ ਤੀਰ ਖਾ ਕੇ ਫਟਕਣਾਂ।

ਜਗ ਦੇ ਨਾਲ ਪ੍ਰੀਤ ਪਾਉਂਦਾ ਜਾ ਰਿਹਾਂ।

ਇਤਬਾਰ ਕਰ, ਕਿ ਮੈਂ ਤੈਨੂੰ ਚਾਹ ਰਿਹਾਂ।
ਆਪਣੇ ਗੀਤਾਂ 'ਚ ਤੈਨੂੰ ਗਾ ਰਿਹਾਂ।

ਦੰਦ-ਕਥਾ ਦੇ ਜ਼ਮਾਨੇ ਬਦਲ ਗਏ।

ਨਵੇਂ ਸਾਜ਼ਾਂ ਦੇ ਤਰਾਨੇ ਬਦਲ ਗਏ।

ਸਾਹ ਟੁੱਟੇ ਗੀਤ ਮੈਂ ਦਫ਼ਨਾ ਰਿਹਾਂ।

ਇਤਬਾਰ ਕਰ, ਕਿ ਮੈਂ ਤੈਨੂੰ ਚਾਹ ਰਿਹਾਂ।
ਆਪਣੇ ਗੀਤਾਂ 'ਚ ਤੈਨੂੰ ਗਾ ਰਿਹਾ।

ਤੂੰ ਤੇ ਮੇਰੇ ਜੀਉਣ ਦਾ ਸ਼ਿੰਗਾਰ ਏਂ।

ਤੋਂ ਤੇ ਮੇਰੀ ਸੋਚ ਦਾ ਇਕਰਾਰ ਏਂ।

ਲੋਕ ਨਜ਼ਰਾਂ 'ਚ ਤੈਨੂੰ ਪਰਨਾ ਰਿਹਾਂ।

ਇਤਬਾਰ ਕਰ, ਕਿ ਮੈਂ ਤੈਨੂੰ ਚਾਹ ਰਿਹਾਂ।
ਆਪਣੇ ਗੀਤਾਂ 'ਚ ਤੈਨੂੰ ਗਾ ਰਿਹਾਂ।

- ੨੬ -