ਪੰਨਾ:ਚਾਰੇ ਕੂਟਾਂ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਂਝ ਨਵੀਂ ਪਾ ਰਹੇ, ਵਲਗਣਾਂ ਨੂੰ ਤੋੜ ਕੇ,
ਲੋਕ ਨੇ ਸੰਸਾਰ ਦੇ।
ਰੋਕ ਨਾ ਸਕਣਾ ਕਿਸੇ, ਇਹ ਚੜਤ ਤ ਲਲਕਾਰ ਨੂੰ,
ਟੋਕ ਨਾ ਸਕਣਾ ਕਿਸੇ।
ਅਜ ਪੈਗਾਮ ਦੇ ਰਹੀ, ਕਿਰਨ ਹੈ ਪਰਭਾਤ ਦੀ,
ਜੁੜ ਰਰੇ ਪਰਵਾਰ ਦੇ।
ਤੁਰ ਪਿਆ ਕਿਰਸਾਨ ਹੈ, ਤੁਰ ਪਿਆ ਮਜ਼ਦੂਰ ਹੈ,
ਤੁਰ ਪਿਆ ਵਿਦਵਾਨ ਹੈ।
ਕਿਸ ਤਾਈਂ ਇਨਕਾਰ ਹੈ, ਗੀਤ ਸੁਣਨ ਗਾਉਣ ਤੋਂ,
ਵਕਤ ਦੀ ਪੁਕਾਰ ਦੇ।
ਆਸਰੇ ਡੰਗੋਰੀਆਂ, ਰਖੜੀਆਂ ਭੈਣਾਂ ਦੀਆਂ,
ਮਮਤਾ ਕੋਲੋਂ ਲੋਰੀਆਂ।
ਕੌਣ ਆ ਕੇ ਖੋਹ ਲਊ, ਗਭਰੂਆਂ ਦੇ ਭੰਗੜੇ,
ਚਾਅ ਨਵੇਂ ਮੁਟਿਆਰ ਦੇ?
ਦਿਲ ਕੁਈ ਦਿਲਗੀਰ ਨਹੀਂ, ਨੱਚ ਰਹੀ ਹੈ ਜ਼ਿੰਦਗੀ,
ਤੇ ਸ਼ਰ੍ਹਾ ਜ਼ੰਜੀਰ ਨਹੀਂ।
ਬਾਗ਼ ਬਾਗ਼ ਦਿਲ ਹੋਏ, ਦਿਲਾਂ ਚੋਂ 'ਅਮਰ' ਪ੍ਰੀਤ ਦੀ,
ਮਹਿਕ ਨੇ ਖਿਲਾਰ ਦੇ।

- ੩੭ -