ਪੰਨਾ:ਚਾਰੇ ਕੂਟਾਂ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਮਨ ਲੋੜਦੇ ਲੋਕਾਂ ਨੇ, ਕੀ ਕਰਨੇ ਤੋਪਾਂ ਗੋਲੇ,
ਜੰਗ ਬਾਜ਼ਾਂ ਦਿਆਂ, ਨਕਸ਼ਿਆਂ ਉਤੇ, ਦੇਣੇ ਫੇਰ ਪਰੋਲੇ।
ਅਰਬਾਂ ਗਿਣਤੀ ਤੇ ਹੁਣ ਇਕ ਨੂੰ, ਕਰਨ ਨਾ ਦੇਣਾ ਵਾਰ-
ਅਮਨ ਪੁਕਾਰੇ......

ਨੀਲੇ ਝੰਡੇ ਦੀ ਛਾਂ ਹੇਠਾਂ, ਆ ਕੇ ਜੁੜ ਜਾਓ ਸਾਰੇ।
ਹੋਣੀ ਦਾ ਰਾਹ ਰੋਕਣ ਦੇ ਲਈ, ਦਲ ਬਣਾ ਲਓ ਭਾਰੇ।
"ਅਮਰ" ਜੱਗ ਸਾਰੇ ਵਿਚ ਗੂੰਜੇ, ਅਮਨ ਦੀ ਜੈ ਜੈ ਕਾਰ-
ਅਮਨ ਪੁਕਾਰੇ......

-੭੫-