ਪੰਨਾ:ਚਾਰੇ ਕੂਟਾਂ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਬੋ ਦਾ ਮਾਰੇ ਖ਼ਿਆਲ

ਭਾਬੋ ਦਾ ਮਾਰੇ ਖ਼ਿਆਲ, ਵੇ ਵੀਰਾ!
ਭਾਬੋ ਦਾ ਮਾਰੇ ਖ਼ਿਆਲ।
ਜਿਸ ਦੀ ਗੋਦੀ ਖੇਡ ਰਿਹਾ ਏ,
ਫੁੱਲਾਂ ਵਰਗਾ ਬਾਲ, ਭਾਬੋ ਦਾ.....

ਹੋ ਗਏ ਨੇ ਅਕਬਾਲ ਸਵਾਏ,
ਸੁਖਨਾਂ ਰੰਗ ਲਿਆਈਆਂ।
ਅੰਮੜੀ ਫਿਰੇ ਪਤਾਸੇ ਵੰਡਦੀ,
ਬਾਪੂ ਲਏ ਵਧਾਈਆਂ।

ਲਾਹ ਦੇ ਤੂੰ ਬੰਦੂਕ ਮੋਢਿਓਂ,
ਨਾ ਕਰ ਏਨੀ ਕਾਲ੍ਹ-
ਭਾਬੋ ਦਾ.....

ਮਸਾਂ ਮਸਾਂ ਰਬ ਵੇਲਾ ਆਂਦਾ,
ਨਾਲੇ ਫਸਲਾਂ ਪਕੀਆਂ।
ਆਈ ਵਿਸਾਖੀ ਖੁਸ਼ੀਆਂ ਲੈ ਕੇ,
ਹਿਣਕਣ ਮੇਲੇ ਬਕੀਆਂ।

ਹਾਣੀ ਤੇਰੇ ਭੰਗੜਾ ਪਾਉਂਦੇ,
ਸੱਦਾਂ ਲਾਉਂਦੇ ਨਾਲ-
ਭਾਬੋ ਦਾ.....

-੮੦-