ਪੰਨਾ:ਚਾਰੇ ਕੂਟਾਂ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁਸ਼ਕਲਾਂ ਇਹ ਇਕ ਦੋ ਦਿਨ ਹੋਰ ਨੇ,
ਲੈ ਲਈ ਏ ਮੌਜ ਸੌ ਦਿਨ ਚੋਰ ਨੇ,
ਲੁੱਟ ਤੋਂ ਇਨਕਾਰ ਕਰਦਾ ਜਾ।
ਜ਼ਿੰਦਗੀ ਨੂੰ ਪਿਆਰ ਕਰਦਾ ਜਾ।

ਅਵਾਜ਼ ਬਣਕੇ ਰਾਜ਼ ਰਹਿ ਨਾ ਸਕੇਗੀ,
ਮੁਹੱਬਤ ਬਣਕੇ ਨਾਜ਼ ਰਹਿ ਨਾ ਸਕੇਗੀ,
ਇਸ਼ਕ ਤਿੱਖੀ ਧਾਰ ਕਰਦਾ ਜਾ।
ਜ਼ਿੰਦਗੀ ਨੂੰ ਪਿਆਰ ਕਰਦਾ ਜਾ।
ਦੁਨੀਆ ਦੇ ਵਿਹਾਰ ਕਰਦਾ ਜਾ।

-੮੯-