ਪੰਨਾ:ਚੀਸਾਂ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ








ਜੇਠ ਦੀ ਹਨੇਰੀ ਆਈ

ਵਿਜੋਗ ਦੇ ਸੇਕ ਵਾਂਗੂੰ,
ਲੂੰਹਦੀਆਂ ਲੋਆਂ ਦੇ ਪਿੱਛੋਂ,
ਪਿਆਰ ਦੀਆਂ,
ਪਿਆਰ ਵਿਚ ਮਿਲਣ ਦੀਆਂ,
ਰੁੱਸਣ ਤੇ ਹੱਸਣ ਦੀਆਂ,
ਸਾਰੀਆਂ ਯਾਦਾਂ ਦੇ ਵਾਂਗ,
ਜੇਠ ਦੀ ਹਨੇਰੀ ਆਈ।

੮੨