ਪੰਨਾ:ਚੀਸਾਂ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ








ਵੇਖਦਿਆਂ ਹੀ--

ਸਾਰੀ ਦੇਹੀ,

ਕੰਬ ਪਈ

ਤੇ ਸੁੰਨ ਜੇਹੀ ਹੋ ਗਈ;

ਜੀਭ ਵਿਚਾਰੀ--

ਜਾ ਲੁਕੀ ਸ਼ਰਮਾ ਕੋ,-

ਮੂੰਹ ਦੀ ਕਿਸੇ ਨੁੱਕਰੇ

ਕੁਝ ਬੋਲ ਨਾ ਸੱਕੀ

ਰਹਿ ਗਿਆ ਮੂੰਹ ਖੁੱਲ੍ਹੇ ਦਾ ਖੁਲ੍ਹਾ,

ਕਹਿ ਨਾ ਸੱਕੀ,

"ਜੀ ਆਇਆਂ ਨੂੰ।"

੮੭