ਪੰਨਾ:ਚੀਸਾਂ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ






ਕਵੀ

ਕਵੀ ਹੈ ਪ੍ਰਤੀਨਿਧ ਜਗਤ ਦਾ,

ਦੁੱਖਾਂ ਦਾ ਸਾਥੀ,

ਸੁੱਖਾਂ ਦਾ ਸਾਥੀ,

ਰੋਣੇ ਦਾ ਸਾਥੀ,

ਹੱਸਣੇ ਦਾ ਸਾਥੀ,

ਕਵੀ ਹੈ ਪ੍ਰਤੀਨਿਧ ਜਗਤ ਦਾ।

ਆਨ ਦਾ ਰਾਖਾ,

ਸ਼ਾਨ ਦਾ ਰਾਖਾ,

ਧਰਮ ਦਾ ਰਾਖਾ,

ਮਾਨ ਦਾ ਰਾਖਾ,

ਕਵੀ ਹੈ ਪ੍ਰਤੀਨਿਧ ਜਗਤ ਦਾ।

੯੧