ਦਿੱਤਾ । ਇਹ ਦੋ ਤਰਾਂ ਦਾ ਸਾਹਿੱਤ ਹਰ ਦੇਸ਼ ਤੇ ਹਰ ਕਾਲ। ਵਿਚ ਮੌਜੂਦ ਰਹਿਆ ਹੈ ਤੇ ਪੰਜਾਬ ਵਿਚ ਵੀ । ਪਹਿਲੀ ਤਰ੍ਹਾਂ ਦੇ ਸਾਹਿੱਤ ਨੂੰ ਲੋਕ ਸਾਹਿਤ, ਯਥਾਰਥ ਜਾਂ ਰੋਮਾਂਸਵਾਦੀ ਸਾਹਿੱਤ ਆਦਿ ਦੇ ਕਈ ਨਾਵਾਂ ਨਾਲ , ਪੜਚੋਲੀਏ ਯਾਦ ਕਰਦੇ ਹਨ ਤੇ ਦੂਜੀ ਤਰ੍ਹਾਂ ਦੇ ਸਾਹਿੱਤ ਨੂੰ ਪਰਮਾਰਥਕ, ਅਧਿਆਤਮਵਾਦੀ ਜਾਂ ਲੋਕ-ਸਾਹਿੱਤ ਦਾ ਨਾਉਂ ਦੇਦੇ ਹਨ । ਕਹਾਣੀਆਂ ਵਿਚ ਵੀ ਦੋ ਤਰ੍ਹਾਂ ਦਾ ਪਿਆਰ ਨਿਰੂਪਣ ਹੁੰਦਾ ਰਹਿਆ ਹੈ।
ਇਸਤੀ-ਪਿਆਰ ਨੂੰ ਪੰਜਾਬੀਆਂ ਨੇ, ਹੋਰਨਾਂ ਲੋਕਾਂ ਵਾਂਗ, ਨੀਵਾਂ ਸਮਝਿਆ । ਇਸ ਤਰ੍ਹਾਂ ਸਮਝਣਾ ਇਕ ਅਤਿ ਜ਼ਰੂਰੀ ਸਮਾਜਕ ਲੋੜ ਸੀ ਤੇ ਹੈ । ਏਸ ਲਈ ਪਹਿਲੋਂ ਪਹਿਲ ਇਸ ਪਿਆਰ ਨੂੰ ਤੋਤਾ-ਮੈਨਾ, ਜਿੰਨ-ਪਰੀ, ਚਿੜੀ-ਚਿੜੇ, ਬਟੇਰਾ-ਬਟੇਰੀ, ਚੰਨ-ਚਕੋਰ, ਚਕਵੀ-ਸੂਰਜ, ਆਦਿ ਮਨੁਖੀ ਜੀਵਨ ਤੋਂ ਦੂਰ ਪਸ਼ੂਆਂ ਜਾਂ ਮਾਨਸ-ਬੂ, ਮਾਨਸ-ਬੂ ਕਹਿਣ ਵਾਲੇ ਦੈਤਾਂ ਦੇ ਰੂਪ ਵਿਚ ਪੇਸ਼ ਕਰਕੇ ਪੰਜਾਬੀਆਂ ਦੀ ਸਾਹਿਤਕ ਰੁਚੀ ਨੇ ਆਪਣੀ ਭੁੱਖ ਦਰ ਕੀਤੀ । ਇਹ ਸਭ ਚਿੰਨਵਾਦੀ ਕਹਾਣੀਆਂ ਸਨ । ਏਸ ਤੋਂ ਪਿਛੋਂ ਦੇਵੀ-ਦੇਵਤਿਆਂ, ਰਿਸ਼ੀਆਂ-ਮੁਨੀਆਂ ਜਾਣੀ ਅਜੇਹੇ ਮਨੁਖਾਂ ਦੇ ਇਸਤਰੀ ਪਿਆਰ ਨੂੰ ਬਿਆਨਿਆ ਜਿਹੜੇ ਕਿ ਆਮ ਮਨੁਖ ਨਾਲੋਂ ਬਹੁਤ ਉੱਚੀ ਪਦਵੀ ਤੇ ਕੁਝ ਕੁ ਅਮਨੁਖੀ' ਵਾਯੂਮੰਡਲ ਵਿਚ ਰਹਿੰਦੇ ਸਨ । ਪੰਜਾਬੀ ਕਹਾਣੀ ਦੀ ਇਹ ਦੂਜੀ ਅਵਸਥਾ ਸੀ । ਕਹਾਣੀਕਾਰ ਇਨਾਂ ਕਹਾਣੀਆਂ ਵਿਚ ਵਸਤੂ ਵਿਸ਼ਾ ਤਾਂ ਜਿਨਸੀ ਪਿਆਰ ਦਾ ਹੀ ਰਖਦਾ ਸੀ ਤੇ ਆਸ਼ਾ ਭੀ ਦਿਲਪਰਚਾਵਾ ਸੁਹਜ-ਸੁਆਦ ਜਾਂ ਅਰਸਤੂ ਵਾਲਾ ਕੈਥਾਰਸੀ ਭਾਵ । ਪਰ ਇਸ ਕਹਾਣੀ ਦਾ ਵਾਯੂ-ਮੰਡਲ ਤੇ ਇਸ ਕਹਾਣੀ ਦੇ ਪਾਤਰ ਕੁਝ ਸਾਧਾਰਨ ਮਨੁੱਖ ਨਾਲੋਂ ਅਨੋਖੇ, ਦੂਰ ਜਾਂ ‘ਉੱਚੇ’ ਜਾਂ ਸਾਡੇ ‘ਗੇੜ’ ਤੋਂ ਬਾਹਰ ਦੇ ਹੁੰਦੇ ਸਨ । ਕਾਰਣ ਇਹ ਸੀ
੧੫