ਪੰਨਾ:ਚੁਲ੍ਹੇ ਦੁਆਲੇ.pdf/18

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਭ ਤੋਂ ਪਹਿਲੀ ਗੱਲ ਤਾਂ ਕਹਾਣੀ ਦੇ ਅਕਾਰ ਬਾਰੇ ਹੈ । ਅਕਾਰ ਦੇ ਪੱਖ ਤੋਂ ਹੀ ਪੱਛਮੀ ਤੇ ਪੰਜਾਬੀ ਸਾਹਿੱਤ ਵਿੱਚ ਸਾਹਿੱਤ ਦੇ ਏਸ ਕਲਾ ਦੇ ਰੂਪ ਨੂੰ ਛੋਟੀ ਕਹਾਣੀ ਦਾ ਨਾਉਂ ਦਿੱਤਾ ਗਇਆ ਸੀ । ਕਿਉਂ ਜੋ ਇਸ ਤੋਂ ਪਹਿਲਾਂ ਵੱਡੀਆਂ ਕਹਾਣੀਆਂ ਕਿੱਸੇ ਤੇ ਨਾਵਲ ਜਾਂ ਜੀਵਨ-ਕਥਾ ਜਾਂ ਲੰਮੀਆਂ ਮਿਥਹਾਸਕ ਵਾਰਤਾ ਦੇ ਰੂਪ ਵਿੱਚ ਸਾਹਿੱਤ ਵਿੱਚ ਮੌਜੂਦ ਸਨ । ਉਨ੍ਹਾਂ ਦੇ ਮੁਕਾਬਲੇ ਵਿੱਚ ਇਸ ਨਵੀਂ ਕਹਾਣੀ ਨੂੰ ਛੋਟੀ ਕਹਾਣੀ ਆਖਿਆ ਗਇਆਂ । ਬਾਤਾਂ ਤੇ ਦਾਸਤਾਨਾਂ ਦੇ ਰੂਪ ਵਿੱਚ ਕਹਾਣੀ ਏਸ ਅਕਾਰ ਵਿੱਚ ਪਹਿਲਾਂ ਵੀ ਮੌਜੂਦ ਸੀ । ਏਸ ਲਈ ਇਹ ਕਹਿਣਾ ਇਤਨਾ ਠੀਕ ਨਹੀਂ ਕਿ ਅਜਕੀ ਕਹਾਣੀ ਅਕਾਰ ਕਰਕੇ ਸਾਹਿੱਤ ਦਾ ਇਕ ਨਵਾਂ ਰੂਪ ਹੈ ।
ਅਜੋਕੀ ਕਹਾਣੀ ਦੀ ਨਵੀਨਤਾ ਉਸ ਦੇ ਤਕਨੀਕੀ ਪੱਖ ਤੋਂ ਹੈ । ਉਪਰ ਦੱਸੇ ਗਏ ਪੰਜਾਂ ਪੱਪਿਆਂ ਕਰਕੇ ਹੈ ! ਪਰਕਰਣ, ਪਾਤਰ, ਪਲਾਟ, ਪਰੀਭਾਸ਼ਾ ਤੇ ਪਰਭਾਵ ।
ਪਰਕਰਣ:-ਕਹਾਣੀ ਦਾ ਪਰਕਰਣ ਬੱਝਵਾਂ, ਗੂੰਦਵਾ, ਛੋਟਾ ਪਰ ਖੁਭਵਾਂ ਹੋਣਾ ਚਾਹੀਦਾ ਹੈ । ਏਸੇ ਲਈ ਕਹਾਣੀ ਦਾ ਵਸਤੂ ਵਿਸ਼ਾ ਜੀਵਣ ਦੀ ਇਕ ਘਟਣਾ ਜਾਂ ਰੋਜ਼ਾਨਾ ਜੀਵਨ ਦਾ ਇਕ ਪੱਖ ਹੀ ਹੋ ਸਕਦਾ ਹੈ। ਕਈ ਲੋਕ ਪੁਰਾਣੇ ਯੂਨਾਨੀ ਨਾਟਕੀ ਸਮੇਂ, ਸਥਾਨ ਤੋਂ ਕਰਮ ਦੇ ਤ੍ਰੇ ਮੇਲੇ ਜਾਂ ‘ਤਿਨੇਕੇ’ ਨੂੰ ਕਹਾਣੀ ਲਈ ਬੜਾ , ਜ਼ਰੂਰੀ ਸਮਝਦੇ ਹਨ । ਜਾਣੀ ਕਿ ਕਹਾਣੀ ਦਾ ਪਰਕਰਣ ਜਿਨੇ ਸਮੇਂ ਵਿੱਚ ਬਿਆਨਿਆ ਹੈ, ਉਸੇ ਤਰ੍ਹਾਂ ਵਾਪਰੇ ਤੇ ਜਿਸ ਸਥਾਨ ਵਿਚ ਵਾਪਰਦਾ ਹੈ, ਉਥੇ ਹੀ, ਥੋੜੀ ਜਿਹੀ ਸਥਾਨ-ਬਦਲੀ ਨਾਲ ਵਾਪਰੇ ਤੇ ਕਰਮ ਵੀ ਟੁੱਟੇ ਨਾਂ । ਇਹ ਤ੍ਰੇ -ਮੇਲਾ ਤਦ ਹੀ ਨਿਭ ਸਕਦਾ ਹੈ।

੧੯