ਪੰਨਾ:ਚੁਲ੍ਹੇ ਦੁਆਲੇ.pdf/57

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੰਨ ਲੈਂਦਾ ਤੇ ਆਪਣਾ ਸਫ਼ਰ ਜਾਰੀ ਰਖਦਾ ਸੀ। ਜਿਸ ਪਿੰਡ ਵਿਚ ਕੋਈ ਉਸ ਦੇ ਬੂਟੇ ਕਬੂਲ ਲੈਂਦਾ,ਉਥੇ ਹੀ ਉਹ ਵੰਡ ਆਉਂਦਾ।
ਭਾਵੇਂ ਉਸ ਦਾ ਅੰਗ ਅੰਗ ਦੁਖਣ ਲਗ ਪਿਆ ਸੀ, ਪਰ ਉਸਦਾ ਦਿਲ ਤੇ ਦਿਮਾਗ਼ ਅਜੇ ਨਰੋਏ ਸਨ । ਪਿਛਲੇ ਦੋ ਦਿਨਾਂ ਤੋਂ ਉਸ ਦੇ ਆਪਣੇ ਤਬਕੇ ਦਾ ਇਕ ਆਦਮੀ ਆਲੇ ਦੁਆਲੇ ਦੇ ਪਿੰਡਾਂ ਵਿਚ ਬੜਾ ਸਖ਼ਤ ਪ੍ਰਾਪੇਗੰਡਾ ਕਰਦਾ ਰਿਹਾ ਸੀ। ਪ੍ਰੇਮ-ਪੂੰਗਰੇ ਦੇ ਖ਼ਿਲਾਫ਼ ਬੜੀ ਐਜੀਟੇਸ਼ਨ ਖਿੱਲਰੀ ਹੋਈ ਸੀ ਜਦੋਂ ਉਸ ਦੀ ਬੇੜੀ ਇਕ ਪਿੰਡ ਦੇ ਕੋਲੋਂ ਦੀ ਲੰਘੀ, ਪੱਥਰਾਂ ਦੀ ਵਾਛੜਸ਼ਰ ਹੋ ਗਈ । ਕਈ ਮੁੰਡੇ ਕਤਾਰ ਬੰਨ ਕੇ ਖੜੇ ਸਨ, ਬੜੀ ਫੁਰਤੀ ਨਾਲ ਪ੍ਰੇਮ-ਪੁੰਗਰੇ ਨੇ ਆਪਣਾ ਸਿਰ ਬਚਾਇਆ, ਪਰ ਵਾਛੜ ਇਹੋ ਜਿਹੀ ਸੀ ਕਿ ਅਨੇਕਾਂ ਪੱਥਰ ਬੇੜੀ ਵਿਚ ਆ ਪਏ ਤੇ ਕਈ ਉਸ ਦੀ ਕੰਡ ਉਤੇ ਵੀ ਵਜੇ ।
ਜਦੋਂ ਉਸ ਨੇ ਸਿਰ ਚਕ ਕੇ ਵੇਖਣਾ ਚਾਹਿਆ ਤਾਂ ਇਕ ਸ਼ੂਕਦਾ ਪੱਥਰ ਉਸ ਦੇ ਸਿਰ ਵਿਚ ਆ ਲਗਾ ਤੇ ਇਕ ਨਿਕਾ ਜਿਹਾ ਨੂੰ ਛਾਤੀ ਵਿਚ ਵੀ ਵੱਜਾ। ਦੂਜੀ ਘੜੀ ਉਸ ਦਾ ਸਿਰ ਚਕਰਾਇਆਂ । ਤੇ ਉਹ ਆਪਣੀ ਬੜੀ ਵਿਚ ਢੋਹ ਪਿਆ । ਵਾਸਤ ਨਿ
ਜਦੋਂ ਉਹ ਇਸ ਤਰਾਂ ਡਿੱਗਾ ਤਾਂ ਕਈ ਸਿਆਣਿਆਂ ਦਾ ਡਰ ਸੀ ਕਿ ਉਹ ਮਰ ਗਿਆ ਹੈ।ਪਿੰਡ ਦੇ ਇਸਤ੍ਰੀਆਂ ਮਰਦ ਬਾਹਰ ਇਕੱਠੇ ਹੋ ਗਏ ਸਨ। ਕਈਆਂ ਦੇ ਅੰਦਰ ਤਰਸ ਵੀ ਆ ਜਾਗਿਆ।
‘‘ ਤੁਸਾਂ ਚੰਗਾ ਨਹੀਂ ਕੀਤਾ। ਉਹ ਕਿਸੇ ਦਾ ਕੀ ਲੈਦਾ ਸੀ,-ਉਹ ਕਿਸੇ ਨੂੰ ਕੁਝ ਆਂਹਦਾ ਨਹੀਂ ਸੀ, ਸਦਾ ਹਰ ਕਿਸੇ ਦੀ ਸੁਣ ਲੈਂਦਾ ਸੀ, ਉਹ ਤੁਹਾਨੂੰ ਕਈਆਂ ਨੂੰ ਦਰਿਆ ਦੇ ਆਰ ਪਾਰ ਕਰ ਆਉਂਦਾ ਸੀਕਈਆਂ ਦੇ ਬਾਗ ਹੁਣ ਫੁੱਲਾਂ ਤੇ ਆਏ ਹੋਏ ਨੇ-ਤੁਸਾਂ ਚੰਗਾ ਨਹੀਂ ਕੀਤਾਂ -
ਦੂਜੇ ਦਿਨ ਮੋਟਰ-ਬੇੜੀ ਉਧਰ ਨਾ ਆਈ, ਤੀਜੇ ਵੀ ਨਾ

੫੯