ਪੰਨਾ:ਚੁਲ੍ਹੇ ਦੁਆਲੇ.pdf/99

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮੈਂ ਉਸਨੂੰ ਵਿਗਾੜਨਾ ਠੀਕ ਨਾ ਸਮਝਿਆ ਨਹੀਂ ਤੇ ਮੈਂ ਪੂਛਦਾ, ‘ਕਿਸ ਮਹੀਨੇ ਦੇ ਵਿਸ਼ ਮਿੱਤਰ ਦੀ ਗੱਲ ਹੈ ਤੇ ਲੇਖ ਦਾ ਨਾਂ ਕੀ ਸੀ ।’
ਉਹ ਪੁਛਣ ਲਗਾ, ‘ਤੁਹਾਡਾ ਨਾਂ ?’

ਮੈਂ ਆਪਣਾ ਨਾਂ ਦੱਸਿਆ ਤੇ ਉਹ ਬੋਲਿਆ, ‘ਉਹ ਲੇਖ ਮੈਂ ਬੜੇ ਸ਼ੌਕ ਨਾਲ ਪੜਿਆ ਸੀ । ਉਹ ਜ਼ਰੂਰੀ ਹੀ ਤੁਹਾਡਾ ਹੀ ਹੋਵੇਗਾ......ਇਹ ਬਹੁਤ ਵੱਡਾ ਕੰਮ ਹੈ ਜੀ ।’
ਇਸ ਪ੍ਰਸੰਸਾ ਨੇ ਮੈਨੂੰ ਹੋਰ ਵੀ ਸ਼ਰਮਿੰਦਾ ਕਰ ਦਿਤਾ। ਇਹ ਬਹੁਤ ਵੱਡਾ ਕੰਮ ਹੈ ......ਜੇ ਇਹ ਵੱਡਾ ਕੰਮ ਹੈ ਤਾਂ ਮੇਰੀ ਮਾਲੀ ਹਾਲਤ ਐਨੀ ਖਰਾਬ ਕਿਉਂ ਹੈ ?......ਲਾਰੀ ਦਾ ਟਿਕਟ ਲਗਦਾ ਹੈ ਪੰਦਰਾਂ ਆਨੇ, ਮੇਰੇ ਪਾਸ ਹਨ ਕੇਵਲ ਨੌਂ ਆਨੇ ।
ਉਹ ਬੋਲਿਆ, ‘ਹੁਣ ਤੁਸੀਂ ਚਿੰਤਾ ਨਾ ਕਰੋ । ਮੈਂ ਤੁਹਾਡਾ ਬੰਦੋਬਸਤ ਆਪਣੇ ਜ਼ਿੰਮੇਂ ਲੈਂਦਾ ਹਾਂ। ਤੁਸੀਂ ਕਿਸੇ ਨੂੰ ਇਹ ਨਾ ਕਹਿਣਾ ਕਿ ਤੁਹਾਡੇ ਪਾਸ ਪੈਸੇ ਥੋੜੇ ਹਨ। ਲਾਰੀ ਉਤੇ ਬੈਠ ਜਾਣਾ, ਹਾਲੀ ਲਾਰੀ ਦੋ ਘੰਟਿਆਂ ਤੀਕ ਚਲੇਗੀ । ਉਦੋਂ ਤੀਕ ਮੈਂ ਵੱਖ ਲਵਾਂਗਾ |'
ਅੱਡੇ ਉਤੇ ਪਹੁੰਚ ਕੇ ਉਸ ਨੇ ਮੈਨੂੰ ਆਰਾਮ ਨਾਲ ਲਾਗੇ ਵਿਚ ਬਿਠਾ ਦਿਤਾ । ਉਹ ਆਪ ਟਿ ਕੋਟ ਕਨਡੱਕਟਰ ਨੂੰ ਜਾ ਕੇ ਮਿਲਿਆ। ਕੀ ਪਤਾ, ਉਸ ਕੋਲ ਉਸ ਕੀ ਕੀ ਸੱਚ ਝੂਠ ਬੋਲਿਆ, ਮੈਂ ਤਾਂ ਇਨ੍ਹਾਂ ਹੀ ਜਾਣਦਾ ਹਾਂ ਕਿ ਉਹ ਉਸ ਨੂੰ ਨਾਲ ਲੈ ਕੇ ਮੇਰੇ ਕੋਲ ਆਇਆ ਤੇ ਕਹਿਣ ਲਗਾ, ‘ਉਹ ਨੌਂ ਆਨੇ ਇਨਾਂ ਨੂੰ ਦੋ ਦਿਓ । ਇਹ ਤੁਹਾਨੂੰ ਕੂੰਡੇਸ਼ਰ ਦਾ ਟਿਕਟ ਦੇਂਦੇ ਹਨ ।’
ਮੈਂ ਬਟੂਆ ਖੋਲਿਆ । ਨੌਂ ਦੇ ਨੌਂ ਆਨੇ ਮੇਂ ਗਹੁ ਨਾਲ ਵੇਖੇ ਪਰ ਬਾਹਰ ਕੇਵਲ ਅੱਠ ਆਨੇ ਕੱਢੇ। ਇਹ ਉਸਨੂੰ ਫੜਾਂਦਿਆਂ ਹੋਇਆਂ ਮੈਂ ਆਖਿਆਂ ‘ਤੁਸੀਂ ਆਗਿਆ ਦਿਓ ਤਾਂ ਮੈਂ ਇਕੱਨੀ

੧੦੩