ਪੰਨਾ:ਚੂੜੇ ਦੀ ਛਣਕਾਰ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਨੁਖਤਾ ਇਸ ਦੇ ਰੋਮ ਰੋਮ ਵਿਚ ਰਚੀ ਦਿਸੀ। ਇਸ ਵਿਚ ਕੋਈ ਸ਼ਕ ਨਹੀਂ ਕਿ ਇਸ ਦੀ ਕੰਮ ਕਰਨ ਦੀ ਸ਼ਕਤੀ ਤੇਜ਼ ਨਹੀਂ। ਜਿਵੇਂ ਕਿ ਕਵੀਆਂ ਦੀ ਜਜ਼ਬਾਤੀ ਹੁੰਦੀ ਏ। ਪਰ ਮੈਂ ਸਮਝਨਾਂ ਜਜ਼ਬਾਤ ਦੇ ਅਸਰ ਹੇਠਾਂ ਜੋ ਤੇਜ਼ੀ ਇਨਸਾਨ ਵਿਚ ਪੈਦਾ ਹੁੰਦੀ ਏ ਉਸ ਨਾਲੋਂ ਗੰਭੀਰਤਾ ਨਾਲ ਕੰਮ ਕੀਤਾ ਵਧੇਰੇ ਫਲ ਦਾਇਕ ਹੁੰਦਾ ਏ। ਸੋ ‘ਤਰਲੋਕ’ ਜੀ ਵਿਚ ਇਹ ਗੁਣ ਵਧੇਰੇ ਹੈ। ਖੈਰ ਇਹ ਤੇ ਰਹੀ ਮੇਰੀ ਤੇ ਤਰਲੋਕ’ ਜੀ ਦੀ ਜ਼ਾਤੀ ਜਾਣ ਪਛਾਣ। ਲਿਖਣ ਨੂੰ ਇਨ੍ਹਾਂ ਦੇ ਸੁਭਾ, ਕਰੈਕਟਰ ਅਤੇ ਜੀਵਨ ਬਾਰੇ ਤੇ ਮੈਂ ਬਹੁਤ ਕੁਝ ਲਿਖ ਸਕਦਾ ਹਾਂ, ਪਰ ਇਕ ਕਵੀ ਦੀ ਜਾਣ ਪਛਾਣ ਉਸ ਦੀ ਜ਼ਾਤ ਨਾਲੋਂ ਉਸ ਦੀ ਲੇਖਣੀ ਬਾਰੇ ਵਧੇਰੇ ਲੋੜੀਦੀ ਹੈ। ਸੋ ਹੁਣ ਇਨ੍ਹਾਂ ਦੀ ਕਵਿਤਾ ਬਾਰੇ ਕੁਝ ਅਰਜ਼ ਕਰਦਾ ਹਾਂ।

ਇਨ੍ਹਾਂ ਦੀ ਕਵਿਤਾ ਬਾਰੇ

ਪੰਜਾਬੀ ਬੋਲੀ ਦੇ ਲਿਹਾਜ਼ ਨਾਲ ਜ਼ਿਲਾ ਸਿਆਲਕੋਟ (ਪਾਕਿਸਤਾਨ) ਦਾ ਉਨ੍ਹਾਂ ਜ਼ਿਲਿਆਂ ਵਿਚ ਸ਼ੁਮਾਰ ਹੈ-ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ-ਕਿ ਪੰਜਾਬੀ ਦੀ ਟਕਸਾਲੀ ਬੋਲੀ ਇਨ੍ਹਾਂ ਹੀ ਜ਼ਿਲਿਆਂ ਦੀ ਹੈ। ਜਿਹਾ ਕਿ ਗੁੱਜਰਾਂਵਾਲਾ, ਗੁਜਰਾਤ, ਲਾਹੌਰ ਆਦਿ ਦੀ। ਇਸ ਗਲ ਦੀ ਪ੍ਰੋੜਤਾ ਹਜ਼ਰਤ ਵਾਰਸ ਸ਼ਾਹ ਦੀ ਲਿਖੀ ਹੀਰ ਕਰਦੀ ਹੈ ਤੁਸੀਂ ਕਹੋਗੇ ਕਿ ਉਹ ਸ਼ੇਖੂਪੁਰ ਦੇ ਜ਼ਿਲੇ ਦਾ ਵਸਨੀਕ ਸੀ-ਪਰ ਮੈਂ ਤੇ ਓਹਨਾਂ ਦੇ ਮਜ਼ਾਰ ਸ਼ਰੀਫ ਤੇ ਸਜਦਾ ਵੀ ਕਰ ਆਇਆ ਹਾਂ।

੧੨